ਪੱਛਮੀ ਬੰਗਾਲ 'ਚ ਤੀਸਰੀ ਵਾਰ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ

Friday, Jan 20, 2023 - 11:59 PM (IST)

ਨੈਸ਼ਨਲ ਡੈਸਕ : ਪੱਛਮੀ ਬੰਗਾਲ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿੱਥੇ ਸ਼ੁੱਕਰਵਾਰ ਨੂੰ ਵੀ ਨਿਊ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟ੍ਰੇਨ 'ਤੇ ਪਥਰਾਅ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਇਸੇ ਟ੍ਰੇਨ 'ਤੇ 2 ਵਾਰ ਹਮਲੇ ਹੋ ਚੁੱਕੇ ਹਨ। ਪੱਥਰਬਾਜ਼ੀ ਵਿੱਚ ਕੋਚ ਨੰਬਰ ਸੀ-6 ਦੇ ਸੀਟ ਨੰਬਰ 70, 72 ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

ਸ਼ੁੱਕਰਵਾਰ ਸ਼ਾਮ 5:55 'ਤੇ ਜਦੋਂ ਵੰਦੇ ਭਾਰਤ ਐਕਸਪ੍ਰੈੱਸ ਮਾਲਦਾ ਟਾਊਨ ਸਟੇਸ਼ਨ 'ਤੇ ਪਹੁੰਚੀ ਤਾਂ ਜਾਂਚ ਕਰਨ 'ਤੇ ਸੱਜੇ ਪਾਸੇ ਦੇ ਸ਼ੀਸ਼ੇ ਟੁੱਟੇ ਹੋਏ ਪਾਏ ਗਏ। ਦਾਲਖੋਲਾ ਸਟੇਸ਼ਨ ਨੇੜੇ ਟ੍ਰੇਨ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕੋਚ ਨੰਬਰ ਸੀ-6 ਦੇ ਸੀਟ ਨੰਬਰ 70, 72 ਦੇ ਸ਼ੀਸ਼ੇ ਟੁੱਟੇ ਹੋਏ ਪਾਏ ਗਏ।

PunjabKesari

ਇਸ ਵਾਰ ਪੇਲਟਾ ਅਤੇ ਦਾਲਖੋਲਾ ਸਟੇਸ਼ਨਾਂ ਵਿਚਾਲੇ ਇਕ ਸੈਮੀ ਹਾਈ ਸਪੀਡ ਟ੍ਰੇਨ 'ਤੇ ਕਥਿਤ ਤੌਰ 'ਤੇ ਪਥਰਾਅ ਕੀਤਾ ਗਿਆ। ਇਨ੍ਹਾਂ ਗੱਡੀਆਂ 'ਤੇ ਵਾਰ-ਵਾਰ ਹੋ ਰਹੇ ਹਮਲਿਆਂ ਕਾਰਨ ਸੂਬੇ ਦੀ ਸਿਆਸਤ ਵੀ ਸਰਗਰਮ ਹੋ ਗਈ ਹੈ। ਹਾਲਾਂਕਿ ਇਸ ਵਾਰ ਪਥਰਾਅ ਨਾਲ ਟ੍ਰੇਨ ਦੇ ਸੀ-6 ਕਮਰੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਨਾਲ ਯਾਤਰੀ ਡਰ ਗਏ।

ਇਹ ਵੀ ਪੜ੍ਹੋ : ਭਾਜਪਾ ਦਾ ਪੱਲਾ ਫੜਨ ਤੋਂ ਬਾਅਦ ਪਿੰਡ ਪੁੱਜੇ ਮਨਪ੍ਰੀਤ ਬਾਦਲ, ਠੋਕਿਆ ਵੱਡਾ ਦਾਅਵਾ

ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ 'ਚ ਟ੍ਰੇਨ 'ਤੇ ਹੋ ਚੁੱਕਾ ਹੈ ਪਥਰਾਅ

2 ਜਨਵਰੀ, 2023 : ਪੱਛਮੀ ਬੰਗਾਲ ਦੇ ਮਾਲਦਾ ਵਿੱਚ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਉੱਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਸੀ। ਇੱਥੇ ਕੁਝ ਅਣਪਛਾਤੇ ਲੋਕਾਂ ਨੇ ਸਟੇਸ਼ਨ 'ਤੇ ਖੜ੍ਹੀ ਟ੍ਰੇਨ 'ਤੇ ਪਥਰਾਅ ਕੀਤਾ, ਜਿਸ ਨਾਲ ਟ੍ਰੇਨ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ ਇਸ ਪਥਰਾਅ ਵਿੱਚ ਕਿਸੇ ਯਾਤਰੀ ਨੂੰ ਸੱਟ ਨਹੀਂ ਲੱਗੀ।

PunjabKesari

3 ਜਨਵਰੀ, 2023 : ਇਕ ਦਿਨ ਬਾਅਦ ਹੀ ਪੱਛਮੀ ਬੰਗਾਲ ਦੇ ਦਾਰਜੀਲਿੰਗ ਤੋਂ ਵੰਦੇ ਭਾਰਤ ਟ੍ਰੇਨ 'ਤੇ ਪੱਥਰਬਾਜ਼ੀ ਦਾ ਮਾਮਲਾ ਫਿਰ ਸਾਹਮਣੇ ਆਇਆ। ਇੱਥੇ ਪੱਥਰਬਾਜ਼ੀ ਵਿੱਚ ਵੰਦੇ ਭਾਰਤ ਟ੍ਰੇਨ ਦੇ ਕੋਚ ਨੰਬਰ ਸੀ-3 ਅਤੇ ਸੀ-6 ਦੇ ਸ਼ੀਸ਼ੇ ਟੁੱਟ ਗਏ ਸਨ।

ਇਹ ਵੀ ਪੜ੍ਹੋ : Yamuna Clean Mission: ਯਮੁਨਾ ਦੀ ਸਫ਼ਾਈ ਲਈ 1028 ਕਰੋੜ ਰੁਪਏ ਮਨਜ਼ੂਰ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News