ਜਾਮਾ ਮਸਜਿਦ ਦਾ ਸਰਵੇ ਕਰਨ ਪੁੱਜੀ ਟੀਮ ''ਤੇ ਪਥਰਾਅ; ਹਾਲਾਤ ਹੋਏ ਤਣਾਅਪੂਰਨ

Sunday, Nov 24, 2024 - 04:40 PM (IST)

ਜਾਮਾ ਮਸਜਿਦ ਦਾ ਸਰਵੇ ਕਰਨ ਪੁੱਜੀ ਟੀਮ ''ਤੇ ਪਥਰਾਅ; ਹਾਲਾਤ ਹੋਏ ਤਣਾਅਪੂਰਨ

ਸੰਭਲ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਜਾਮਾ ਮਸਜਿਦ ਦਾ ਸਰਵੇ ਕਰਨ ਪੁੱਜੀ ਟੀਮ 'ਤੇ ਗੁੱਸੇ 'ਚ ਆਏ ਲੋਕਾਂ ਨੇ ਪਥਰਾਅ ਕਰ ਦਿੱਤਾ। ਇਹ ਘਟਨਾ 5 ਦਿਨ ਵਿਚ ਦੂਜੀ ਵਾਰ ਵਾਪਰੀ ਹੈ। ਜਦੋਂ ਸਰਵੇ ਟੀਮ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸਥਿਤੀ ਇੰਨੀ ਵਿਗੜ ਗਈ ਹੈ ਕਿ ਪੁਲਸ ਨੂੰ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗਣੇ ਪਏ। ਭੀੜ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਝੜਪ ਕਾਰਨ 3 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਲੋਕਾਂ ਨੇ ਸੜਕ ਕਿਨਾਰੇ ਖੜ੍ਹੀਆਂ ਮੋਟਰਸਾਈਕਲਾਂ 'ਚ ਅੱਗ ਲੱਗਣ ਦੀ ਵੀ ਕੋਸ਼ਿਸ਼ ਕੀਤੀ। ਇਕ ਸਥਾਨਕ ਅਦਾਲਤ ਦੇ ਆਦੇਸ਼ 'ਤੇ ਬੀਤੇ ਮੰਗਲਵਾਰ ਨੂੰ ਜਾਮਾ ਮਸਜਿਦ ਦਾ ਸਰਵੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੰਭਲ 'ਚ ਪਿਛਲੇ ਕੁਝ ਦਿਨਾਂ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। 

ਦਰਅਸਲ ਸਥਾਨਕ ਅਦਾਲਤ ਨੇ ਇਕ ਪਟੀਸ਼ਨ ਦਾਇਰ ਕਰ ਕੇ ਦਾਅਵਾ ਕੀਤਾ ਕਿ ਜਿਸ ਥਾਂ 'ਤੇ ਜਾਮਾ ਮਸਜਿਦ ਹੈ  ਉੱਥੇ ਪਹਿਲਾਂ ਹਰਿਹਰ ਮੰਦਰ ਸੀ। ਸਥਾਨਕ ਪ੍ਰਸ਼ਾਸਨ ਮੁਤਾਬਕ ਵਿਵਾਦਿਤ ਥਾਂ 'ਤੇ ਅਦਾਲਤ ਦੇ ਹੁਕਮ ਤਹਿਤ 'ਐਡਵੋਕੇਟ ਕਮਿਸ਼ਨਰ' ਨੇ ਦੂਜੀ ਵਾਰ ਸਰਵੇ ਦਾ ਕੰਮ ਸਵੇਰੇ 7 ਵਜੇ ਸ਼ੁਰੂ ਅਤੇ ਇਸ ਦੌਰਾਨ ਭੀੜ ਜਮਾਂ ਹੋਣ ਲੱਗੀ। ਪੁਲਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਘਟਨਾ ਵਾਲੀ ਥਾਂ ਕੋਲ ਇਕੱਠੀ ਭੀੜ ਵਿਚੋਂ ਕੁਝ ਸ਼ਰਾਰਤੀ ਅਨਸਰ ਬਾਹਰ ਆਏ ਅਤੇ ਉਨ੍ਹਾਂ ਨੇ ਪੁਲਸ ਟੀਮ 'ਤੇ ਪਥਰਾਅ ਕੀਤਾ। ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਹਲਕੇ ਬਲ ਦੀ ਵਰਤੋਂ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਦਾਗੇ। 


author

Tanu

Content Editor

Related News