ਆਜ਼ਾਦੀ ਦਿਵਸ ਮੌਕੇ ਸਾਲਾਂ ਪਹਿਲਾਂ ਚੋਰੀ ਹੋਈਆਂ ਮੂਰਤੀਆਂ ਭਾਰਤ ਨੂੰ ਦੁਬਾਰਾ ਮਿਲੀਆਂ ਵਾਪਸ

08/16/2019 1:32:08 AM

ਲੰਡਨ - ਭਾਰਤ ਤੋਂ ਸਾਲਾਂ ਪਹਿਲਾਂ ਚੋਰੀ ਹੋਈਆਂ 2 ਪ੍ਰਾਚੀਨ ਮੂਰਤੀਆਂ (ਬੁੱਤ) ਨੂੰ ਅਮਰੀਕਾ-ਬ੍ਰਿਟੇਨ ਦੀ ਇਕ ਸੰਯੁਕਤ ਟੀਮ ਨੇ ਖੋਜ ਕੱਢਿਆ ਅਤੇ ਇਹ ਖੁਸ਼ੀ ਦਾ ਮੌਕਾ ਉਸ ਸਮੇਂ ਆਇਆ ਜਦੋਂ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਚ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਨਾਂ 'ਚੋਂ ਇਕ ਮੂਰਤੀ ਆਂਧਰਾ ਪ੍ਰਦੇਸ਼ ਦੀ ਹੈ ਅਤੇ ਇਹ ਚੂਨਾ ਪੱਥਰ ਨਾਲ ਬਣੀ ਈਸਾ ਪੂਰਬ ਤੋਂ ਇਕ ਸ਼ਤਾਬਦੀ ਪਹਿਲਾਂ ਜਾਂ ਇਕ ਸ਼ਤਾਬਦੀ ਬਾਅਦ ਦੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਤਮਿਲਨਾਡੂ ਦੀ ਕਾਂਸੇ ਦੀ ਮੂਰਤੀ 'ਨਵਨੀਤ ਕ੍ਰਿਸ਼ਣ' ਹੈ। ਇਹ 17ਵੀਂ ਸ਼ਤਾਬਦੀ ਕੀਤੀ ਹੈ। ਇਨਾਂ ਦੋਹਾਂ ਮੂਰਤੀਆਂ ਨੂੰ ਬ੍ਰਿਟੇਨ 'ਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਯਾਮ ਨੂੰ ਸੌਂਪ ਦਿੱਤਾ ਗਿਆ। ਘਨਸ਼ਯਾਮ ਨੇ ਆਖਿਆ ਕਿ ਚੂਨਾ ਪੱਥਰ ਵਾਲੀ ਮੂਰਤੀ ਕਰੀਬ 2,000 ਸਾਲ ਪੁਰਾਣੀ ਹੈ ਅਤੇ ਕ੍ਰਿਸ਼ਣ ਦੀ ਕਾਂਸੇ ਦੀ ਮੂਰਤੀ 300 ਸਾਲ ਪੁਰਾਣੀ ਹੈ। ਅਸੀਂ ਇਨਾਂ ਮੂਰਤੀਆਂ ਦੀ ਕੀਮਤ ਨਹੀਂ ਲੱਗਾ ਸਕਦੇ ਹਨ ਕਿਉਂਕਿ ਇਹ ਅਨਮੋਲ ਹੈ।


Khushdeep Jassi

Content Editor

Related News