ਖ਼ਤਰਨਾਕ ਗੈਂਗਸਟਰ ਅਨਿਲ ਨੂੰ STF ਨੇ ਐਨਕਾਊਂਟਰ 'ਚ ਕੀਤਾ ਢੇਰ, ਦਰਜ ਸਨ 60 ਤੋਂ ਵੱਧ ਮਾਮਲੇ

Thursday, May 04, 2023 - 03:54 PM (IST)

ਖ਼ਤਰਨਾਕ ਗੈਂਗਸਟਰ ਅਨਿਲ ਨੂੰ STF ਨੇ ਐਨਕਾਊਂਟਰ 'ਚ ਕੀਤਾ ਢੇਰ, ਦਰਜ ਸਨ 60 ਤੋਂ ਵੱਧ ਮਾਮਲੇ

ਮੇਰਠ- ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਨੇ ਗੈਂਗਸਟਰ ਅਨਿਲ ਦੁਜਾਨਾ ਨੂੰ ਐਨਕਾਊਂਟਰ 'ਚ ਢੇਰ ਕਰ ਦਿੱਤਾ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਅਨਿਲ ਦੁਜਾਨਾ ਦਾ ਕਾਫ਼ੀ ਡਰ ਸੀ। ਦੁਜਾਨਾ 'ਤੇ 60 ਤੋਂ ਵੱਧ ਅਪਰਾਧਕ ਮਾਮਲੇ ਦਰਜ ਸਨ। ਉੱਤਰ ਪ੍ਰਦੇਸ਼ ਦੀ ਪੁਲਸ ਲੰਮੇ ਸਮੇਂ ਤੋਂ ਅਨਿਲ ਦੁਜਾਨਾ ਦੀ ਭਾਲ ਰਹੀ ਸੀ। ਦਿੱਲੀ-ਐੱਨ.ਸੀ.ਆਰ. ਦੇ ਇਲਾਕੇ 'ਚ ਵੀ ਉਸ ਨੇ ਆਪਣਾ ਡਰ ਫੈਲਾ ਰੱਖਿਆ ਸੀ। 2012 'ਚ ਅਨਿਲ ਦੁਜਾਨਾ ਜੇਲ੍ਹ ਗਿਆ ਸੀ ਅਤੇ 2012 'ਚ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਪਰ ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਉਸ ਨੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣਾ ਜਾਰੀ ਰੱਖਿਆ। ਜੇਲ੍ਹ ਤੋਂ ਕੱਢਣ ਤੋਂ ਬਾਅਦ ਵੀ ਕਈ ਅਪਰਾਧਕ ਮਾਮਲਿਆਂ 'ਚ ਉਹ ਸ਼ਾਮਲ ਰਿਹਾ। ਉਸ 'ਤੇ ਕਈ ਮਾਮਲੇ ਵੀ ਦਰਜ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕਿਸ਼ਤਵਾੜ ਜ਼ਿਲ੍ਹੇ 'ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ

ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਨੂੰ ਅਜਿਹੀ ਖੁਫ਼ੀਆ ਸੂਚਨਾ ਮਿਲੀ ਸੀ ਕਿ ਅਨਿਲ ਦੁਜਾਨਾ ਮੇਰਠ ਦੇ ਇਕ ਪਿੰਡ 'ਚ ਅਪਰਾਧਕ ਵਾਰਦਾਤ ਨੂੰ ਅੰਜਾਮ ਦੇਣ ਲਈ ਆਉਣ ਵਾਲਾ ਹੈ। ਇਸੇ ਖ਼ਬਰ 'ਤੇ ਐੱਸ.ਟੀ.ਐੱਫ. ਨੇ ਘੇਰਾਬੰਦੀ ਕੀਤੀ। ਐੱਸ.ਟੀ.ਐੱਫ. ਦੀ ਟੀਮ ਨਾਲ ਖ਼ੁਦ ਨੂੰ ਘਿਰਿਆ ਦੇਖ ਅਨਿਲ ਦੁਜਾਨਾ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐੱਸ.ਟੀ.ਐੱਫ. ਦੀ ਜਵਾਬੀ ਕਾਰਵਾਈ 'ਚ ਅਨਿਲ ਦੁਜਾਨਾ ਮਾਰਿਆ ਗਿਆ।

ਇਹ ਵੀ ਪੜ੍ਹੋ : ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਪਲਟਿਆ ਟੈਂਕਰ, 3 ਬੱਚਿਆਂ ਸਮੇਤ 8 ਲੋਕਾਂ ਦੀ ਮੌਤ


author

DIsha

Content Editor

Related News