ਹਰਿਆਣਾ ਦੇ ਵਿਧਾਇਕਾਂ ਨੂੰ ਧਮਕੀ ਭਰੇ ਫ਼ੋਨ ਦਾ ਮਾਮਲਾ STF ਨੂੰ ਸੌਂਪਿਆ : ਅਨਿਲ ਵਿਜ

07/11/2022 12:37:44 PM

ਹਰਿਆਣਾ (ਭਾਸ਼ਾ)- ਹਰਿਆਣਾ ਦੇ 5 ਵਿਧਾਇਕਾਂ ਨੂੰ ਹਾਲ 'ਚ ਧਮਕੀ ਭਰੇ ਫ਼ੋਨ ਆਉਣ ਤੋਂ ਬਾਅਦ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਤਵਾਰ ਨੂੰ ਕਿਹਾ ਕਿ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਹ ਜਾਂਚ ਨਾਲ ਜੁੜੇ ਘਟਨਾਕ੍ਰਮ ਦੀ ਰੋਜ਼ਾਨਾ ਨਿਗਰਾਨੀ ਕਰ ਰਹੇ ਹਨ। ਜਿਨ੍ਹਾਂ ਵਿਧਾਇਕਾਂ ਨੂੰ ਧਮਕੀ ਭਰਿਆ ਫ਼ੋਨ ਆਇਆ ਸੀ, ਉਨ੍ਹਾਂ 'ਚ ਇਕ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੈ, ਬਾਕੀ ਚਾਰ ਮੁੱਖ ਵਿਰੋਧੀ ਦਲ ਕਾਂਗਰਸ ਦੇ ਹਨ ਅਤੇ ਜ਼ਿਆਦਾ ਫ਼ੋਨ ਅਣਪਛਾਤੇ ਨੰਬਰਾਂ ਤੋਂ ਵਿਧਾਇਕਾਂ ਦੇ ਮੋਬਾਇਲ ਫੋਨ 'ਤੇ ਕੀਤੀ ਗਈ ਰੰਗਦਾਰੀ ਦੀ ਧਮਕੀ ਨਾਲ ਸੰਬੰਧਤ ਹਨ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹਰਿਆਣਾ ਦੇ 4 ਵਿਧਾਇਕ, ਸਰਕਾਰ ਨੇ ਵਧਾਈ ਸੁਰੱਖਿਆ

ਵਿਜ ਨੇ ਸੋਨੀਪਤ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,''ਅਸੀਂ ਮਾਮਲੇ ਨੂੰ ਅੱਗੇ ਦੀ ਜਾਂਚ ਦੀ ਜ਼ਿੰਮੇਵਾਰੀ ਵਿਸ਼ੇਸ਼ ਟਾਸਕ ਫ਼ੋਰਸ ਸੌਂਪ ਦਿੱਤੀ ਹੈ ਅਤੇ ਐੱਸ.ਟੀ.ਐੱਫ. ਇਸ 'ਤੇ ਕੰਮ ਕਰ ਰਿਹਾ ਹੈ ਅਤੇ ਮੈਂ ਰੋਜ਼ਾਨਾ ਜਾਂਚ ਨਾਲ ਜੁੜੇ ਘਟਨਾਕ੍ਰਮ ਦੀ ਨਿਗਰਾਨੀ ਕਰ ਰਿਹਾ ਹਾਂ।'' ਉਨ੍ਹਾਂ ਕਿਹਾ ਕਿ ਐੱਸ.ਟੀ.ਐੱਫ. ਦੀ ਜਾਂਚ ਜਾਰੀ ਹੈ ਪਰ ਇਸ ਪੱਧਰ 'ਤੇ ਮੈਂ ਜਨਤਕ ਰੂਪ ਨਾਲ ਵੇਰਵਾ ਸਾਂਝਾ ਨਹੀਂ ਕਰ ਸਕਦਾ। ਸੂਬੇ 'ਚ ਕਾਨੂੰਨ ਵਿਵਸਥਾ ਖ਼ਰਾਬ ਹੋਣ ਦੇ ਵਿਰੋਧੀ ਧਿਰ ਦੇ ਦੋਸ਼ 'ਤੇ ਵਿਜ ਨੇ ਕਿਹਾ ਕਿ ਵਿਧਾਇਕਾਂ ਨੂੰ ਇਹ ਸਾਰੇ ਫ਼ੋਨ ਵਿਦੇਸ਼ਾਂ ਤੋਂ ਆ ਰਹੇ ਹਨ। ਪਿਛਲੇ ਮਹੀਨੇ ਭਾਜਪਾ ਵਿਧਾਇਕ ਸੰਜੇ ਸਿੰਘ ਨੂੰ ਜ਼ਬਰਨ ਵਸੂਲੀ ਦਾ ਫ਼ੋਨ ਆਇਆ ਸੀ, ਜਿਸ 'ਚ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਵਾਂਟੇਡ ਨੀਰਜ ਬਵਾਨਾ ਗਿਰੋਹ ਦਾ ਸਹਿਯੋਗੀ ਦੱਸਿਆ ਸੀ ਅਤੇ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਸਿੰਘ ਵਲੋਂ ਬਾਅਦ 'ਚ ਦਾਇਰ ਇਕ ਸ਼ਿਕਾਇਤ ਅਨੁਸਾਰ, ਉਨ੍ਹਾਂ ਨੂੰ 25 ਜੂਨ ਨੂੰ ਵਟਸਐੱਪ 'ਤੇ ਜ਼ਬਰਨ ਵਸੂਲੀ ਦਾ ਸੰਦੇਸ਼ ਵੀ ਮਿਲਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News