ਇਨ੍ਹਾਂ ਸੈੱਲਾਂ ’ਚ ਲੁਕਿਆ ਹੈ 100 ਸਾਲ ਜਿਊਣ ਦਾ ਰਾਜ਼
Sunday, Dec 01, 2024 - 11:19 AM (IST)
ਨਵੀਂ ਦਿੱਲੀ- ਸਾਡੇ ਸਮਾਜ ਵਿਚ ਕੁਝ ਲੋਕ ਲੰਮੀ ਉਮਰ ਭੋਗਦੇ ਹਨ। ਕੁਝ ਤਾਂ 100 ਸਾਲ ਤੋਂ ਵੱਧ ਦਾ ਜੀਵਨ ਸਫ਼ਲਤਾਪੂਰਵਕ ਤੁਰਦੇ-ਫਿਰਦੇ ਅਤੇ ਕੰਮ ਕਰਦੇ ਹੋਏ ਬਿਤਾਉਂਦੇ ਹਨ। ਇਹ ਕਿਵੇਂ ਸੰਭਵ ਹੁੰਦਾ ਹੈ? ਵਿਗਿਆਨੀਆਂ ਨੇ ਇਸ ਸਵਾਲ ਦਾ ਜਵਾਬ ਅਜਿਹੇ ਲੋਕਾਂ ਦੇ ਸਟੈਮ ਸੈੱਲਾਂ ’ਚੋਂ ਲੱਭਿਆ ਹੈ। ਬੋਸਟਨ ਦੀ ਯੂਨੀਵਰਸਿਟੀ ਆਫ ਮੈਸਾਚੁਸੇਟਸ ਦੇ ਵਿਗਿਆਨੀਆਂ ਨੂੰ ਅਜਿਹੇ ਲੋਕਾਂ ਦੇ ਸਟੈਮ ਸੈੱਲਾਂ ਦੇ ਸ਼ੁਰੂਆਤੀ ਅਧਿਐਨ ਵਿਚ ਬਹੁਤ ਉਤਸ਼ਾਹਜਨਕ ਨਤੀਜੇ ਮਿਲੇ ਹਨ। ਯੂਨੀਵਰਸਿਟੀ ਦੇ ਸਟੈਮ ਸੈੱਲ ਜੀਵ ਵਿਗਿਆਨੀ ਜਾਰਜ ਮਰਫੀ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਵਿਚ ਜ਼ਖ਼ਮਾਂ ਦੇ ਜਲਦੀ ਠੀਕ ਹੋਣ ਅਤੇ ਬੇਇੱਜ਼ਤੀ ਦਾ ਮਜ਼ਾਕ ਉਡਾਉਣ ਦੀ ਅਦਭੁੱਤ ਸਮਰੱਥਾ ਹੁੰਦੀ ਹੈ। ਅਜਿਹੇ ਲੋਕ 1912 ਦੇ ਸਪੈਨਿਸ਼ ਫਲੂ ਅਤੇ ਕੋਵਿਡ-19 ਦੋਵਾਂ ਤੋਂ ਸਫਲਤਾਪੂਰਵਕ ਠੀਕ ਹੋ ਗਏ।
ਇਹ ਵੀ ਪੜ੍ਹੋ- ਬਾਬਾ ਸਿੱਦੀਕੀ ਮਾਮਲਾ: ਮੁੰਬਈ ਪੁਲਸ ਨੇ ਲਾਇਆ 'ਮਕੋਕਾ' ਐਕਟ
ਵੱਡੀਆਂ ਬੀਮਾਰੀਆਂ ਨੂੰ ਹਰਾਉਣ ਦੀ ਤਾਕਤ
100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਸਟੈਮ ਸੈੱਲਾਂ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਉਨ੍ਹਾਂ ਵਿਚ ਉਮਰ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਦਿਲ ਦੀ ਬੀਮਾਰੀ, ਅਲਜ਼ਾਈਮਰ ਅਤੇ ਕੈਂਸਰ ਆਦਿ ਤੋਂ ਬਚਣ ਅਤੇ ਉਨ੍ਹਾਂ ਦੇ ਵਿਸਥਾਰ ਨੂੰ ਬੇਹੱਦ ਮੱਠਾ ਕਰਨ ਦੀ ਵਿਲੱਖਣ ਸਮਰੱਥਾ ਹੁੰਦੀ ਹੈ।
ਇਹ ਵੀ ਪੜ੍ਹੋ- ਜਿੱਥੇ ਸਾਈਕਲ ਚਲਾਉਣ ਦੀ ਵੀ ਮਨਾਹੀ, ਉੱਥੇ ਦੌੜੇ ਟਰੱਕ, ਵੀਡੀਓ ਵਾਇਰਲ
ਇਕ ਮੁਸ਼ਕਲ ਖੋਜ
ਮਰਫੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਮੁਤਾਬਕ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਤੇ ਖੋਜ ਕਰਨਾ ਬਹੁਤ ਮੁਸ਼ਕਲ ਕੰਮ ਸੀ। ਦੁਨੀਆ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਅਮਰੀਕਾ ਵਿਚ ਅਸੀਂ ਵੋਟਰ ਸੂਚੀਆਂ ਵਿਚੋਂ ਉਨ੍ਹਾਂ ਨੂੰ ਲੱਭਿਆ। ਉਨ੍ਹਾਂ ਨੂੰ ਖੂਨ ਅਤੇ ਚਮੜੀ ਦੇ ਨਮੂਨੇ ਦੇਣ ਲਈ ਮਨਾਉਣਾ ਪਿਆ। ਅਸੀਂ ਉਨ੍ਹਾਂ ਦੇ ਨਮੂਨਿਆਂ ਦਾ ਇਕ ਬੈਂਕ ਵੀ ਬਣਾਇਆ ਹੈ, ਜਿਸ ਨਾਲ ਭਵਿੱਖ ਵਿਚ ਹੋਰ ਖੋਜ ਅਤੇ ਜਾਣਕਾਰੀ ਪ੍ਰਾਪਤ ਕਰਨਾ ਸੰਭਵ ਹੋਵੇਗਾ।
ਇਹ ਵੀ ਪੜ੍ਹੋ- SHO ਨੇ ਬੇਹੱਦ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ, ਪੇਸ਼ ਕੀਤੀ ਮਿਸਾਲ
30 ਲੋਕਾਂ ’ਤੇ ਪਹਿਲਾ ਅਧਿਐਨ
ਖੋਜ ਵਿਚ ਮਰਫੀ ਦੇ ਸਾਥੀ ਵਿਗਿਆਨੀ ਟਾਮ ਪਰਲ ਮੁਤਾਬਕ ਪਹਿਲੀ ਖੋਜ ਵਿਚ ਅਸੀਂ 100 ਸਾਲ ਤੋਂ ਵੱਧ ਉਮਰ ਦੇ 30 ਲੋਕਾਂ ਦੇ ਸਟੈਮ ਸੈੱਲਾਂ ਦਾ ਅਧਿਐਨ ਕੀਤਾ ਹੈ। ਇਸ ਦੇ ਲਈ ਵਿਗਿਆਨੀਆਂ ਨੇ ਖੂਨ ਦੇ ਸੈੱਲਾਂ ਨੂੰ ਅਲੱਗ ਕੀਤਾ ਅਤੇ ਉਨ੍ਹਾਂ ਨੂੰ ਪਲੁਰੀਪੋਟੈਂਟ ਅਵਸਥਾ ਵਿਚ ਬਦਲ ਦਿੱਤਾ। ਪਲੁਰੀਪੋਟੈਂਟ ਸੈੱਲ ਉਹ ਹੁੰਦੇ ਹਨ, ਜੋ ਸਰੀਰ ਦੇ ਕਿਸੇ ਵੀ ਸੈੱਲ ਵਿਚ ਬਦਲ ਸਕਦੇ ਹਨ।
ਅਮਿਤ ਚੋਪੜਾ