ਵਿਨਾਸ਼ਕਾਰੀ ਹੋਵੇਗਾ ਸਾਲ 2026! ਬਾਬਾ ਵੇਂਗਾ ਦੀ ਸਾਹਮਣੇ ਆਈ ਡਰਾਉਣੀ ਭਵਿੱਖਬਾਣੀ
Tuesday, Dec 02, 2025 - 09:28 AM (IST)
ਨੈਸ਼ਨਲ ਡੈਸਕ : ਦੁਨੀਆਂ ਵਿਚ ਰਹੱਸਾਂ ਅਤੇ ਅਣਸੁਲਝੀਆਂ ਕਹਾਣੀਆਂ ਕਦੇ ਖਤਮ ਨਹੀਂ ਹੁੰਦੀਆਂ। ਇਨ੍ਹੀਂ ਦਿਨੀਂ ਬਾਲਕਨਜ਼ ਦੇ ਨੋਸਟ੍ਰਾਡੇਮਸ ਵਜੋਂ ਜਾਣੇ ਜਾਂਦੇ ਸਵਰਗੀ ਬਾਬਾ ਵੇਂਗਾ ਦੁਆਰਾ ਸਾਲ 2026 ਨੂੰ ਲੈ ਕੇ ਅਜਿਹੀਆਂ ਡਰਾਉਣੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਭਵਿੱਖਬਾਣੀਆਂ ਨੂੰ ਲੈ ਕੇ ਲੋਕ ਤੀਜਾ ਵਿਸ਼ਵ ਯੁੱਧ, ਏਲੀਅਨਾਂ ਨਾਲ ਮੁਲਾਕਾਤਾਂ ਅਤੇ ਏਆਈ ਦੇ ਸ਼ਾਸਨ ਵਰਗੀਆਂ ਕਈ ਡਰਾਉਣੀਆਂ ਅਤੇ ਸਨਸਨੀਖੇਜ਼ ਗੱਲਾ ਕਰ ਰਹੇ ਹਨ।
ਜਿਵੇਂ ਹੀ ਇਨ੍ਹਾਂ ਭਵਿੱਖਬਾਣੀਆਂ ਦੀ ਇੱਕ ਨਵੀਂ ਲਹਿਰ ਇੰਟਰਨੈੱਟ 'ਤੇ ਆ ਰਹੀ ਹੈ, ਬਾਬਾ ਵੇਂਗਾ (ਅਸਲੀ ਨਾਮ: ਵੈਂਜੇਲੀਆ ਪਾਂਡੇਵਾ ਗੁਸ਼ਤੇਰੋਵਾ) ਦਾ ਨਾਮ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਉਸ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਾਜਕੁਮਾਰੀ ਡਾਇਨਾ ਅਤੇ ਇੰਦਰਾ ਗਾਂਧੀ ਵਰਗੀਆਂ ਪ੍ਰਮੁੱਖ ਹਸਤੀਆਂ ਦੀ ਮੌਤ ਦੀ ਸਹੀ ਭਵਿੱਖਬਾਣੀ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਦੀ ਸਹੀ ਭਵਿੱਖਬਾਣੀ ਕੀਤੀ ਸੀ ਜਿਨ੍ਹਾਂ ਨੇ ਵਿਸ਼ਵ ਵਿਵਸਥਾ ਨੂੰ ਬਦਲ ਦਿੱਤਾ ਸੀ।
ਬਾਬਾ ਵੇਂਗਾ ਕੌਣ ਸੀ?
ਦੁਨੀਆ ਨੂੰ ਬਾਬਾ ਵੇਂਗਾ ਵਜੋਂ ਜਾਣੀ ਜਾਂਦੀ ਔਰਤ ਦਾ ਅਸਲੀ ਨਾਮ ਵੇਂਗੇਲੀਆ ਪਾਂਡੇਵਾ ਗੁਸ਼ਤੇਰੋਵਾ ਸੀ। ਉਸਦਾ ਜਨਮ 31 ਜਨਵਰੀ 1911 ਨੂੰ ਉੱਤਰੀ ਮੈਸੇਡੋਨੀਆ ਵਿੱਚ ਹੋਇਆ ਸੀ। ਉਹ ਜਨਮ ਤੋਂ ਹੀ ਅੰਨ੍ਹੀ ਨਹੀਂ ਸੀ। 12 ਸਾਲ ਦੀ ਉਮਰ ਵਿੱਚ ਉਹ ਇੱਕ ਭਿਆਨਕ ਤੂਫ਼ਾਨ ਵਿੱਚ ਫਸ ਗਈ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਉਨ੍ਹਾਂ ਨੇ ਹਮੇਸ਼ਾ ਲਈ ਆਪਣੀ ਨਜ਼ਰ ਗੁਆ ਦਿੱਤੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। 1980 ਦੇ ਦਹਾਕੇ ਤੱਕ, ਉਹ ਬਾਬਾ ਵੇਂਗਾ ਵਜੋਂ ਮਸ਼ਹੂਰ ਹੋ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ "ਬਾਲਕਨਜ਼ ਦਾ ਨੋਸਟ੍ਰਾਡੇਮਸ" ਕਿਹਾ ਜਾਣ ਲੱਗਾ। 1996 ਵਿੱਚ 86 ਸਾਲ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਯੁੱਧਾਂ, ਮਹਾਂਮਾਰੀਆਂ, ਕੁਦਰਤੀ ਆਫ਼ਤਾਂ ਅਤੇ ਭਵਿੱਖ ਦੀਆਂ ਤਕਨਾਲੋਜੀਆਂ (ਜਿਵੇਂ ਏਆਈ) ਬਾਰੇ ਕਈ ਭਵਿੱਖਬਾਣੀਆਂ ਕੀਤੀਆਂ।
ਜਾਣੋ 2026 ਲਈ ਸਭ ਤੋਂ ਪ੍ਰਸਿੱਧ ਅਤੇ ਡਰਾਉਣੀਆਂ ਭਵਿੱਖਬਾਣੀਆਂ
ਹਾਲਾਂਕਿ ਇਨ੍ਹਾਂ ਭਵਿੱਖਬਾਣੀਆਂ ਲਈ ਕੋਈ ਠੋਸ ਅਤੇ ਅਧਿਕਾਰਤ ਸਬੂਤ ਉਪਲਬਧ ਨਹੀਂ ਹਨ ਪਰ ਇਹ ਇੰਟਰਨੈੱਟ 'ਤੇ ਤੀਬਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ:
International Fight :
ਕਈ ਕਹਾਣੀਆਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬਾਬਾ ਵੇਂਗਾ ਨੇ ਸਾਲ 2026 ਵਿੱਚ ਇੱਕ ਵੱਡੇ ਵਿਸ਼ਵਵਿਆਪੀ ਸੰਘਰਸ਼ ਦੀ ਭਵਿੱਖਬਾਣੀ ਕੀਤੀ ਸੀ ਜੋ ਕਈ ਮਹਾਂਦੀਪਾਂ ਵਿੱਚ ਫੈਲ ਸਕਦਾ ਹੈ। ਵੇਰਵੇ ਅਸਪਸ਼ਟ ਹਨ ਪਰ ਕੁਝ ਲੋਕ ਇਸਨੂੰ ਤੀਜੇ ਵਿਸ਼ਵ ਯੁੱਧ ਨਾਲ ਜੋੜਦੇ ਹਨ।
