ਵੱਡਾ ਹਾਦਸਾ : ਸਟੀਲ ਪਲਾਂਟ ਦੀ ਛੱਤ ਡਿੱਗਣ ਕਾਰਨ 6 ਦੀ ਮੌਤ, ਕਈ ਜ਼ਖ਼ਮੀ

Friday, Sep 26, 2025 - 07:51 PM (IST)

ਵੱਡਾ ਹਾਦਸਾ : ਸਟੀਲ ਪਲਾਂਟ ਦੀ ਛੱਤ ਡਿੱਗਣ ਕਾਰਨ 6 ਦੀ ਮੌਤ, ਕਈ ਜ਼ਖ਼ਮੀ

ਨੈਸ਼ਨਲ ਡੈਸਕ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਇਕ ਨਿੱਜੀ ਸਟੀਲ ਪਲਾਂਟ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਫੈਕਟਰੀ ਦੇ ਨਿਰਮਾਣ ਅਧੀਨ ਪਲਾਂਟ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਮਲਬੇ ਹੇਠ ਦੱਬਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਉਥੇ ਹੀ 6 ਤੋਂ 7 ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 

ਹਾਦਸੇ ਤੋਂ ਬਾਅਦ ਪਲਾਂਟ 'ਚ ਹਫੜਾ-ਦਫੜੀ ਮਚ ਗਈ। ਘਟਨਾ ਵਾਲੀ ਥਾਂ 'ਤੇ ਕਈ ਪੁਲਸ ਅਧਿਕਾਰੀ ਵੀ ਮੌਜੂਦ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਨੂੰ ਲੈ ਕੇ ਅਜੇ ਤਕ ਪਲਾਂਟ ਪ੍ਰਬੰਧਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। 

ਹਾਦਸੇ 'ਚ 6 ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ, ਪਲਾਂਟ 'ਚ ਬਲਾਸਟਰ ਹੋਣ ਕਾਰਨ ਹਾਦਸਾ ਵਾਪਰਿਆ। ਬਲਾਸਟਰ ਤੋਂ ਬਾਅਦ ਨਿਰਮਾਣ ਅਧੀਨ ਪਲਾਂਟ ਦੀ ਛੱਤ ਦਾ ਇਕ ਹਿੱਸਾ ਡਿੱਗਣ ਕਾਰਨ ਮਜ਼ਦੂਰ ਦੱਬ ਗਏ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਅਜੇ ਤਕ 6 ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂਕਿ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਰਾਏਪੁਰ ਐੱਸ.ਐੱਸ.ਪੀ. ਲਾਲ ਉਮੇਂਦ ਸਿੰਘ ਨੇ ਘਟਨਾ ਦੀ ਪੁਸ਼ਟ ਕੀਤੀ ਹੈ। 


author

Rakesh

Content Editor

Related News