ਸਟੀਲ ਪਲਾਂਟ ਸਾਈਟ ''ਤੇ ਮਜ਼ਦੂਰਾਂ ਦਾ ਵਿਰੋਧ ਪ੍ਰਦਰਸ਼ਨ ਹੋਇਆ ਹਿੰਸਕ, ਪੁਲਸ ਨੇ ਛੱਡੇ ਹੰਝੂ ਗੈਸ ਦੇ ਗੋਲੇ
Thursday, Feb 26, 2026 - 06:02 PM (IST)
ਸੂਰਤ- ਗੁਜਰਾਤ 'ਚ ਸੂਰਤ ਜ਼ਿਲ੍ਹੇ ਦੇ ਹਜ਼ੀਰਾ ਸਥਿਤ ਆਰਸੇਲਰ ਮਿੱਤਲ ਨਿਪੋਨ ਸਟੀਲ ਪਲਾਂਟ ਪ੍ਰਾਜੈਕਟ ਸਥਾਨ 'ਤੇ ਐੱਲ ਐਂਡ ਟੀ ਵਲੋਂ ਕੰਮ 'ਤੇ ਰੱਖੇ ਗਏ ਹਜ਼ਾਰਾਂ ਮਜ਼ਦੂਰਾਂ ਨੇ ਤਨਖਾਹ 'ਚ ਵਾਧੇ ਅਤੇ ਕੰਮ ਦੇ ਘੰਟੇ ਘੱਟ ਕਰਨ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਭੰਨ-ਤੋੜ ਕੀਤੀ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ੋਨ 7 ਦੇ ਪੁਲਸ ਡਿਪਟੀ ਕਮਿਸ਼ਨਰ ਸ਼ੈਫਾਲੀ ਬਰਵਾਲ ਨੇ ਦੱਸਿਆ ਕਿ ਸਥਿਤੀ ਨੂੰ ਕੰਟਰੋਲ 'ਚ ਕਰਨ ਅਤੇ ਸਥਾਨ 'ਤੇ ਆਮ ਸਥਿਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਮਜ਼ਦੂਰਾਂ ਨੂੰ ਹਿਰਾਸਤ 'ਚ ਲੈਣਾ ਪਿਆ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦ ਹੀ ਤਣਾਅ ਵਧ ਗਿਆ, ਕਿਉਂਕਿ ਮਜ਼ਦੂਰਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਡੀਸੀਪੀ ਨੇ ਕਿਹਾ,''ਅਸੀਂ ਤੁਰੰਤ ਕਾਰਵਾਈ ਕੀਤੀ। ਅਸੀਂ 20 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇਗੀ। ਸਥਿਤੀ ਨੂੰ ਕੰਟਰੋਲ ਕਰਨ ਲਈ ਅਸੀਂ 35 ਤੋਂ ਵੱਧ ਹੰਝੂ ਗੈਸ ਦੇ ਗੋਲੇ ਦਾਗ਼ੇ।''
ਸਥਾਨ 'ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮਜ਼ਦੂਰਾਂ ਵਲੋਂ ਕੀਤੇ ਗਏ ਹੰਗਾਮੇ ਦੌਰਾਨ ਕਈ ਵਾਹਨ ਨੁਕਸਾਨੇ ਗਏ। ਕੰਪਨੀ ਦੇ ਸੂਤਰਾਂ ਅਨੁਸਾਰ, ਐੱਲ ਐਂਡ ਟੀ ਨੇ ਆਰਸੇਲਰ ਮਿੱਤਲ ਨਿਪੋਨ ਸਟੀਲ ਪਲਾਂਟ 'ਤੇ ਲਗਭਗ 10,000 ਕਾਮਿਆਂ ਨੂੰ ਰੁਜ਼ਗਾਰ ਦਿੱਤਾ ਹੈ, ਜਿਸ ਦੀ ਸਮਰੱਥਾ ਮੌਜੂਦਾ 90 ਲੱਖ ਟਨ ਤੋਂ ਵੱਧ ਕੇ 150 ਲੱਖ ਟਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਦੇ ਵਿਰੋਧ ਪ੍ਰਦਰਸ਼ਨ ਕਾਰਨ ਪਾਨੀਪਤ ਸਥਿਤ ਇੰਡੀਅਨ ਆਇਲ ਰਿਫਾਇਨਰੀ 'ਚ ਤਾਇਨਾਤ ਇਕ ਕਰਮਚਾਰੀ ਦੀ ਡਿੱਗਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉੱਥੇ ਕੰਮ 'ਤੇ ਰੱਖੇ ਗਏ ਐੱਲ ਐਂਡ ਟੀ ਦੇ ਕਰਮਚਾਰੀਆਂ ਵਲੋਂ ਵਿਰੋਧ ਪ੍ਰਦਰਸ਼ਨ ਨਾਲ ਸੰਬੰਧਤ ਵੀਡੀਓ ਦਾ ਵਾਇਰਲ ਹੋਣਾ ਸੀ। ਐੱਲ ਐਂਡ ਟੀ ਪ੍ਰਬੰਧਨ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਸਥਿਤੀ ਨੂੰ ਤੇਜ਼ੀ ਨਾਲ ਸੰਭਾਲ ਰਿਹਾ ਹੈ। ਸਥਾਨਕ ਅਧਿਕਾਰੀ ਵੀ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਸੰਭਾਲਣ 'ਚ ਲੱਗੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
LPG ਸੰਕਟ ਦਰਮਿਆਨ ਸਰਕਾਰ ਦੇ 2 ਵੱਡੇ ਫੈਸਲੇ: ਹੁਣ ਪੈਟਰੋਲ ਪੰਪਾਂ ''ਤੇ ਮਿਲੇਗੀ ਰਸੋਈ ਗੈਸ ਤੇ ਕੇਰੋਸਿਨ, ਜਾਣੋ ਕੀਮਤਾਂ
