ਸਟੀਲ ਪਲਾਂਟ ''ਚ ਧਮਾਕਾ, 2 ਮਜ਼ਦੂਰਾਂ ਦੀ ਮੌਤ

Saturday, Jun 13, 2020 - 01:01 AM (IST)

ਸਟੀਲ ਪਲਾਂਟ ''ਚ ਧਮਾਕਾ, 2 ਮਜ਼ਦੂਰਾਂ ਦੀ ਮੌਤ

ਰਾਏਗੜ੍ਹ (ਭਾਸ਼ਾ): ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ਦੇ ਇਕ ਨਿੱਜੀ ਸਟੀਲ ਪਲਾਂਟ ਵਿਚ ਹੋਏ ਧਮਾਕੇ ਵਿਚ ਗੰਭੀਰ ਰੂਪ ਨਾਲ ਝੁਲਸੇ 2 ਮਜ਼ਦੂਰਾਂ ਦੀ ਮੌਤ ਹੋ ਗਈ। ਰਾਏਗੜ੍ਹ ਜ਼ਿਲੇ ਦੇ ਪੁਲਸ ਸੁਪਰਡੈਂਟ ਸੰਤੋਸ਼ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਚਿਰਾਈਪਾਨੀ ਨਿਵਾਸੀ ਕਨ੍ਹੱਈਆ ਲਾਲ (59) ਤੇ ਜੈਰਾਮ ਖਲਖੋ (35) ਦੀ ਇਕ ਹਸਪਤਾਲ ਵਿਚ ਮੌਤ ਹੋ ਗਈ। ਬੁੱਧਵਾਰ ਦੀ ਸ਼ਾਮ ਪਤਰਾਪਾਲੀ ਸਥਿਤ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਦੇ ਸਕ੍ਰੈਪ ਯਾਰਡ ਵਿਚ ਡੀਜ਼ਲ ਟੈਂਕੀ ਵਿਚ ਧਮਾਕੇ ਦੌਰਾਨ 4 ਮਜ਼ਦੂਰ ਝੁਲਸ ਗਏ ਸਨ।


author

Baljit Singh

Content Editor

Related News