ਸੋਸ਼ਲ ਮੀਡੀਆ ਤੋਂ ਰਹੋ ਦੂਰ, ਬਾਹਰ ਵੀ ਹੈ ਇਕ ਦੁਨੀਆ

03/27/2020 10:35:34 PM

ਨਵੀਂ ਦਿੱਲੀ- ਦੁਨੀਆ ਦੇ 199 ਦੇਸ਼ਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ’ਚ ਲਿਆ ਹੈ ਅਤੇ ਹੁਣ ਤਕ 21 ਹਜ਼ਾਰ ਤੋਂ ਵੱਧ ਮੌਤਾਂ ਪੂਰੀ ਦੁਨੀਆ ’ਚ ਇਸ ਵਾਇਰਸ ਦੇ ਕਾਰਣ ਹੋ ਚੁੱਕੀਆਂ ਹਨ। 4 ਲੱਖ 65 ਹਜ਼ਾਰ ਤੋਂ ਵੱਧ ਲੋਕ ਪਾਜ਼ੇਟਿਵ ਪਾਏ ਗਏ ਹਨ। ਭਾਰਤ ਵੀ ਇਸ ਤੋ ਬਚਿਆ ਨਹੀਂ ਹੈ। ਭਾਰਤ ’ਚ 800 ਤੋਂ ਵੱਧ ਕੋਰੋਨਾ ਵਾਇਰਸ ਪਾਜ਼ੇਟਿਵ ਮਰੀਜ਼ ਹਨ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਜ਼ਰੂਰੀ ਕਦਮ ਚੁੱਕਦਿਆਂ ਦੇਸ਼ ਭਰ ’ਚ ਲਾਕਡਾਊਨ ਕਰ ਦਿੱਤਾ ਹੈ। ਇਕ ਤਰ੍ਹਾਂ ਨਾਲ ਲੋਕ ਆਪਣੇ ਘਰਾਂ ’ਚ ਆਈਸੋਲੇਟ ਹਨ। ਅਜਿਹੇ ’ਚ ਇਹ ਸਮਾਂ ਹੈ ਜਦ ਅਸੀਂ ਖੁਦ ਦਿਨ ’ਚ ਕੁਝ ਘੰਟੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਬਾਹਰੀ ਦੁਨੀਆ ਵੇਖ ਸਕਦੇ ਹਨ। ਤੁਸੀ ਵੇਖੋਗੇ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਮੈਸੇਂਜਰ, ਜੀਮੇਲ, ਸਨੈਪਚੈਟ ਆਦਿ ਸੋਸ਼ਲ ਮੀਡੀਆ ਯੂਜ਼ਰਸ ਦੇ ਬਾਹਰ ਵੀ ਦੁਨੀਆ ਹੈ ਜਿਸ ’ਚ ਤਨਾਅ ਨਹੀਂ ਸ਼ਾਂਤੀ ਹੈ। ਇਸ ਲੇਖ ਦੇ ਲੇਖਕ ਇਕ ਸਿਆਸੀ ਨੇਤਾ ਹਨ। ਉਨ੍ਹਾਂ ਨੇ ਜੋ ਅਨੁਭਵ ਕੀਤਾ ਉਹ ਲਿਖਿਆ ਹੈ।
ਟੈਕਨਾਲੋਜੀ ਬਗ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਬੱਚੇ
ਇਕ ਦਿਨ ਮੇਰੇ ਇਕ ਦੋਸਤ ਨੇ ਮੈਨੂੰ ਚੁਟਕੁਲਾ ਸੁਣਾਇਆ ਜੋ ਅਸਲ ’ਚ ਮੈਨੂੰ ਦੁਖੀ ਕਰ ਗਿਆ। ਇਹ ਇਕ ਫਲੈਟ ਸਕਰੀਨ ਟੀ. ਵੀ. ਦੇ ਸਾਹਮਣੇ ਬੈਠੇ ਆਈਫੋਨ ਚਲਾਉਂਦੇ ਇਕ ਨੌਜਵਾਨ ਦੀ ਤਸਵੀਰ ਸੀ ਜਦਕਿ ਉਸ ਦੇ ਮਾਤਾ-ਪਿਤਾ ਡਿਨਰ ਟੇਬਲ ’ਤੇ ਉਸ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦਾ ਭਾਸ਼ਣ ਬਬਲਸ ’ਚ ਲਿਖਿਆ ਹੈ, ‘ਬੇਟੇ ਸਾਨੂੰ ਲਗਦਾ ਹੈ ਕਿ ਤੁਹਾਨੂੰ ਕੁਝ ਸਮਾਂ ਕਸਰਤ ਕਰਨੀ ਚਾਹੀਦੀ ਹੈ। ਬੇਟੇ ਦਾ ਜਵਾਬ ਹੈ,‘‘ ਮੈਨੂੰ ਲਿੰਕ ਭੇਜੋ ਤੇ ਮੈਂ ਐੱਪ ਡਾਊਨਲੋਡ ਕਰਾਂਗਾ’’ ਮੈਨੂੰ ਲੱਗਦਾ ਹੈ ਕਿ ਬੱਚੇ ਟੈਕਨਾਲੋਜੀ ਬਗ ਦਾ ਸਭ ਤੋਂ ਵੱਡਾ ਸ਼ਿਕਾਰ ਹਨ, ਕਿਉਂਕਿ ਉਹ ਟੈਕਨਾਲੋਜੀ ਦੀ ਦੁਨੀਆ ’ਚ ਪੈਦਾ ਹੋਏ ਹਨ ਜਿੱਥੇ ਸੀਰੀ (ਇਕ ਸਾਫਟਵੇਅਰ) ਤੁਹਾਡੇ ਕੰਮ ਕਰਦਾ ਹੈ। ਐਪ ਹੋਮ ਵਰਕ ’ਚ ਕੰਮ ਕਰਦੀ ਹੈ ਅਤੇ ਗੂਗਲ ਤੁਹਾਡੇ ਪ੍ਰਾਜੈਕਟਾਂ ’ਚ ਕਾਪੀ-ਪੇਸਟਿੰਗ ਜਾਣਕਾਰੀ ਲਈ ਬਹੁਤ ਚੰਗਾ ਹੈ। ਬੱਚੇ ਆਪਣੇ ਉਪਕਰਨਾਂ ਉਤੇ ਕਾਫੀ ਸਮਾਂ ਬਿਤਾਉਂਦੇ ਹਨ, ਭਾਵੇਂ ਉਹ ਫੋਨ ਹੋਵੇ ਜਾਂ ਆਈਪੈਡ ਜਾਂ ਕੰਪਿਊਟਰ ਅਤੇ ਬਾਹਰ ਦੀ ਦੁਨੀਆ ਬੰਦ ਹੋ ਗਈ ਲੱਗਦੀ ਹੈ। ਅਕਸਰ ਅੱਜ-ਕੱਲ ਮੈਂ ਜਦ ਬਾਹਰ ਜਾਂਦਾ ਹਾ ਤਾਂ ਮੈਂ ਨੌਜਵਾਨ ਜੋੜਿਾਂ ਨੂੰ ਇਕ ਦੂਜੇ ਦੇ ਸਾਹਮਣੇ ਬੈਠਾ ਹੋਇਆ ਦੇਖਦਾ ਹਾਂ। ਉਹ ਆਪਣੇ ਫੋਨ ’ਤੇ ਟੈਕਸਟ ਲਿਖ ਰਹੇ ਜਾਂ ਪੜ੍ਹ ਰਹੇ ਹੁੰਦੇ ਹਨ। ਇਕ ਵਾਰ ਮੈਂ ਉਨ੍ਹਾਂ ਨੂੰ ਵਟਸਐਪ ਮੈਸੇਜ ਭੇਜ ਕੇ ਉਨ੍ਹਾਂ ਦਾ ਧਿਆਨ ਖਿੱਚਣਾ ਪਿਆ, ਭਲੇ ਹੀ ਉਹ ਮੇਰੇ ਕੋਲ ਬੈਠੇ ਸਨ।

PunjabKesari
ਨਸ਼ੇ ਦੀ ਲਤ ਵਰਗਾ ਹੈ ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਸਾਨੂੰ ਸਮਾਜਿਕ ਤੌਰ ’ਤੇ ਸੁਚੇਤ ਕਰਦਾ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਸਮਾਂ ਬਿਤਾਉਣਾ ਇਕ ਰੁੱਝੇ ਰਹਿਣ ਦਾ ਵਤੀਰਾ ਹੈ । ਨਸ਼ੇ ਦੀ ਲਤ ਕਿਵੇਂ ? ਵਿਗਿਆਨਿਕਾਂ ਨੇ ਪਤਾ ਲਗਾਇਆ ਹੈ ਕਿ ਫੇਸਬੱੁਕ ਅਤੇ ਇੰਸਟਾਗ੍ਰਾਮ ਯੂਜ਼ ਕਰਨ ਨਾਲ ਤੁਹਾਡੇ ਦਿਮਾਗ ’ਚ ਡੋਪਾਮਾਇਨ ਦਾ ਰਿਸਾਵ ਹੁੰਦਾ ਹੈ। ਇਹ ਉਹੀ ਡੋਪਾਮਾਇਨ ਹੁੰਦਾ ਹੈ ਜੋ 5 ਤੋਂ 10 ਸਿਗਰਟ ਪੀਣ ਦੇ ਬਰਾਬਰ ਹੈ। ਬਸ ਅਗਲੀ ਵਾਰ ਜਦੋਂ ਤੁਸੀਂ ਆਪਣੇ ਬੱਚਿਆ ਨੂੰ ਫੇਸਬੁੱਕ ਜਾਂ ਸਨੈਪਚੈਟ, ਇੰਸਟਾਗ੍ਰਾਮ, ਟਵੀਟਰ ਚਲਾਉਂਦੇ ਦੇਖੋਗੇ ਤਾਂ ਥੋੜ੍ਹੀ ਜਿਹੀ ਫੈਕਟਾਈਡ ਫਾਈਟ ਕਰੋ ਜਾਂ ....... ਤੁਹਾਨੂੰ ਮੇਰਾ ਜਵਾਬ ਮਿਲ ਜਾਵੇਗਾ।
ਇਸ ’ਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਪਸੰਦ ਦੇ ਲਈ ਨਕਲੀ ਦੁਨੀਆ ’ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਮੋਜਿਸ ਭੁੱਲ ਗਏ ਹਾਂ ਅਤੇ ਸਮਾਜਿਕ ਤੌਰ ’ਤੇ ਗੱਲਬਾਤ ਕਰਨ ਦਾ ਤਰੀਕਾ ਭੁੱਲ ਗਏ ਹਾਂ ਅਤੇ ਸ਼ਾਇਦ ਹੀ ਇਸ ਨੂੰ ਮਹੱਤਵ ਦਿੰਦੇ ਹਾਂ ਜਦ ਕੋਈ ਅਸਲ ’ਚ ਸੜਕ ’ਤੇ ਸਾਨੂੰ ਮੁਸਕਰਾਉਂਦਾ ਹੋਇਆ ਮਿਲਦਾ ਹੈ। ਹੈਸ਼ਟੇਡ ਸੰਸਕ੍ਰਿਤੀ ਸਾਨੂੰ ਨਿਆਂ ਦੀ ਨਕਲੀ ਭਾਵਨਾ ਦਿੰਦੀ ਹੈ। ਸੋਸ਼ਲ ਮੀਡੀਆ ਮੁਹਿੰਮ ਇਕ ਚੰਗਾ ਕਾਰਕ ਉਤਪੰਨ ਕਰਦੀ ਹੈ ਪਰ ਅਸਲ ’ਚ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਬਦਲਦਾ ਹੈ। ਅਸੀਂ ਉਦਾਸ, ਸਮਾਜਿਕ ਤੌਰ ’ਤੇ ਵੱਖਰੇ ਅਤੇ ਕੁਝ ਉਦਾਹਰਨਾਂ ’ਚ ਅਾਤਮਹੱਤਿਆ ਵੀ ਕਰ ਰਹੇ ਹਾਂ। ਇਹ ਕੁਝ ਵੈਸਾ ਹੀ ਹੈ ਜਿਵੇਂ ਕਿ ਉਨ੍ਹਾਂ ਚਿਤਾਵਨੀਆਂ ’ਚੋਂ ਇਕ ਸਿਗਰਟ ਦੇ ਪੈਕਟ ’ਤੇ ਦਿਖਦੀ ਹੈ। ਚਿਤਾਵਨੀਆਂ ਦੇ ਬਾਵਜੂਦ ਅਸੀਂ ਫੇਸਬੁੱਕ ਨਾਲ ਜੁੜੇ ਹਾਂ।
ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਉਹ ਯਕੀਨੀ ਕਰਨ ’ਚ ਦਿਲਚਸਪੀ ਰੱਖਦੇ ਹਨ ਕਿ ਸਾਡਾ ਸਮਾਂ ਚੰਗੀ ਤਰ੍ਹਾਂ ਨਾਲ ਬਤੀਤ ਹੋਵੇ ਫਿਰ ਵੀ ਉਸ ਨੇ ਸਾਨੂੰ ਝੁਕਾਏ ਰੱਖਣ ਦੇ ਲਈ ਉਤਸ਼ਾਹ ਦਿੱਤਾ ਹੈ- ਫੇਸਬੁੱਕ ਜ਼ਿਆਦਾ ਪੈਸੇ ਕਮਾਉਂਦਾ ਹੈ ਜਦ ਅਸੀਂ ਐਡ ਨੂੰ ਦੇਖਦੇ ਅਤੇ ਉਸ ਨੂੰ ਖੋਲ੍ਹਣ ’ਚ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ। ਐਪਲ ਅਤੇ ਗੂਗਲ ਵਲੋਂ ਨਵੇਂ ਸਕਰੀਨ ਟਾਈਮ ਕੰਟੋਰਲ ਨੂੰ ਪੇਸ਼ ਕਰਨ ਦੀ ਵੀ ਯੋਜਨਾ ਹੈ ਜੋ ਇਸ ਸਾਲ ਦੇ ਅੰਤ ’ਚ ਆਉਣ ਵਾਲੇ ਆਈ. ਓ. ਐੱਸ. ਅਤੇ ਐਂਡਰਾਇਡ ਦੇ ਅਪਡੇਟ ’ਚ ਸ਼ਾਮਿਲ ਕੀਤੇ ਜਾਣਗੇ। ਹਾਲਾਂਕਿ ਜ਼ਿਆਦਾ ਪਾਪ ਅੱਪ ਅਤੇ ਚਿਤਾਵਨੀਆਂ ਤੁਹਾਡੇ ਕੰਪਿਊਟਰ ’ਤੇ ਕੰਮ ਕਰਨ ’ਚ ਲੱਗਣ ਵਾਲੇ ਸਮੇਂ ਨੂੰ ਮਾੜੇ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ।
ਅਸਲ ਦੁਨੀਆ ’ਚ ਹਾਜ਼ਰ ਹੋਣ ਲਈ ਸਮਾਂ ਕੱਢੋ
ਇਸ ਪਹਿਲੂ ’ਤੇ ਮੈਂ ਥੋੜ੍ਹੀ ਵਿਅਕਤੀਗਤ ਕਹਾਣੀ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਮੈਂ ਆਪਣੇ ਸਕਰੀਨ ਸਮਾਂ ਕੰਟੋਰਲ ਦੀ ਖੋਜ ਕਿਵੇਂ ਕੀਤੀ। ਇਕ ਦਿਨ ਸੀ ਜਦ ਮੇਰਾ ਫੋਨ ਡੈੱਡ ਹੋ ਗਿਆ। ਮੈਂ ਆਪਣੀ ਕਾਰ ’ਚ ਸੜਕ ’ਤੇ ਸੀ, ਮੇਰੇ ਕੋਲ ਕੋਈ ਬੈਟਰੀ ਜਾਂ ਬੈਕਅਪ ਨਹੀਂ ਸੀ ਕਿਉਂਕਿ ਮੈਂ ਆਪਣਾ ਚਾਰਜਰ ਘਰ ਭੁੱਲ ਗਿਆ ਸੀ। ਆਪਣੇ ਫੋਨ ਤੋਂ ਬਿਨਾਂ ਮੈਂ ਖੁਦ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਮੈਸੇਜਰ, ਜੀਮੇਲ, ਸਨੈਪਚੈਟ ਅਤੇ ਕਿਸੇ ਵੀ ਹੋਰ ਡਿਵਾਇਸ ਤੋਂ ਦੋ ਘੰਟਿਆਂ ਤੋਂ ਵੱਧ ਸਮੇਂ ਤਕ ਦੂਰ ਰਿਹਾ। ਮੈਂ ਲੋਕਾਂ ਨੂੰ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਮੈਂ ਆਸਮਾਨ ਦਾ ਰੰਗ ਦੇਖਿਆ ਮੈਂ ਸੜਕ ’ਤੇ ਬੱਚਿਆਂ ਨੂੰ ਦੇਖਿਆ ਅਤੇ ਟ੍ਰੈਫਿਕ ਲਾਈਟਸ ’ਤੇ ਭੀਖ ਮੰਗਣ ਵਾਲਿਆਂ ਨੂੰ ਪਾਰਲੇ ਜੀ ਦੇ ਆਪਣੇ ਪੈਕਟ ਦੇਣਾ ਯਾਦ ਕੀਤਾ।
ਮੈਨੂੰ ਇਕ ਸ਼ਾਂਤ ਜਿਹੀ ਭਾਵਨਾ ਮਹਿਸੂਸ ਹੋਈ ਮੈਂ ਅਸਲ ’ਚ ਆਪਣੀ ਬੇਟੀ ਦੀ ਆਉਣ ਵਾਲੇ ਵਿਆਹ ਦੇ ਬਾਰੇ ’ਚ ਆਪਣੇ ਡਰਾਈਵਰ ਨਾਲ ਲੰਬੀ ਗੱਲਬਾਤ ਕੀਤੀ ਪਰ ਇਹ ਪੂਰੀ ਤਰ੍ਹਾਂ ਨਾਲ ਇਕ ਹੋਰ ਮਾਮਲਾ ਹੈ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਇਹ ਹੈ ਕਿ ਮੇਰੇ ਕੋਲ ਕੁਝ ਅਸਲ ਅਨੁਭਵ ਸਨ ਜੋ ਕੁਝ ਐਪ ਜਾਂ ਕੁਝ ਤਕਨੀਕ ਦੁਆਰਾ ਪ੍ਰਾਪਤ ਨਹੀਂ ਹੋ ਸਕਦੇ ਸਨ ਅਤੇ ਜਦ ਮੈਂ ਤਿੰਨ ਘੰਟੇ ਬਾਅਦ ਆਨਲਾਈਨ ਵਾਪਸ ਆਇਆ ਤਾਂ ਦੁਨੀਆ ਖਤਮ ਨਹੀਂ ਹੋਈ ਸੀ। ਕਿਉਂਕਿ ਮੈਂ ਸੋਸ਼ਲ ਮੀਡੀਆ ਜਾਂ ਈਮੇਲ ਤੋਂ ਦੂਰ ਸੀ ਤੁਹਾਨੂੰ ਇਸ ਨੂੰ ਅਜ਼ਮਾਉਣਾ ਚਾਹੀਦਾ ਹੈ। ਆਪਣੇ ਫੋਨ ਨੂੰ ਰੋਜ਼ਾਨਾ 2 ਘੰਟੇ ਲਈ ਬੰਦ ਰੱਖੋ। ਬਸ ਅਸਲ ਦੁਨੀਅਾ ’ਚ ਹਾਜ਼ਰ ਹੋਣ ਲਈ ਸਮਾਂ ਕੱਢੋ। ਲੋਕਾਂ ਨਾਲ ਗੱਲ ਕਰੋ, ਘੁੰਮਣ ਜਾਓ ਜਾਂ ਕੁਝ ਯੋਗ ਕਰੋ। ਸੰਗੀਤ ਸੁਣੋ। ਇਕ ਸਰੀਰਿਕ ਕਿਤਾਬ ਪੜ੍ਹੋ ਜਾਂ ਬਸ ਇਕ ਵਧੀਆ ਕੱਪ ਗ੍ਰੀਨ ਟੀ ਦੇ ਨਾਲ ਬਾਹਰ ਨਿਕਲੋ ਅਤੇ ਪੰਛੀਆਂ ਨੂੰ ਆਲ੍ਹਣਾ ਬਣਾਉਂਦੇ ਹੋਏ ਦੇਖੋ। ਤੁਹਾਨੂੰ ਹੈਰਾਨੀ ਹੋਵੇਗੀ ਕਿ ਤੁਸੀਂ ਕਿੰਨਾ ਸ਼ਾਂਤ ਮਹਿਸੂਸ ਕਰੋਗੇ।
ਤੁਹਾਨੂੰ ਮੇਰੀ ਸਲਾਹ ਹੈ ਕਿ ਨਕਲੀ ਦੁਨੀਆ ਤੋਂ ਖੁਦ ਨੂੰ ਇਕ ਦਿਨ ਲਈ ਅਨਪਲੱਗ ਕਰੋ ਅਤੇ ਮਹਿਸੂਸ ਕਰੋ ਕਿ ਰਾਹਤ ਦੀ ਸਾਹ ਤੁਹਾਡੇ ਸਰੀਰ ’ਚ ਫੈਲ ਗਈ। ਮੈਂ ਤੁਹਾਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਸ਼ੁਰੂ ’ਚ ਤੁਸੀਂ ਚਿੰਤਤ ਮਹਿਸੂਸ ਕਰੋਗੇ। ਕਿਸੇ ਵੀ ਲਤ ਦੀ ਤਰ੍ਹਾਂ ਇਹ ਚਿੰਤਾ ਪੈਦਾ ਕਰਦੀ ਹੈ। ਜਦ ਤੁਸੀਂ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋ । ਹਾਲਾਂਕਿ ਦ੍ਰਿੜਤਾ ਦੇ ਨਾਲ ਤੁਸੀਂ ਵੇਖੋਗੇ ਕਿ ਉਪਕਰਨਾਂ ਤੋਂ ਦੂਰ ਰਹਿਣਾ ਅਤੇ ਆਪਣੇ ਨਾਲ ਅਤੇ ਬਾਅਦ ’ਚ ਅਾਪਣੇ ਪਰਿਵਾਰ ਅਤੇ ਦੋਸਤਾਂ ਨਾਲ, ਕੁਦਰਤ ਦੇ ਨਾਲ ਅਤੇ ਆਪਣੀ ਅਸਲ ਦੁਨੀਆ ਦੇ ਨਾਲ ਸਮਾਂ ਬਿਤਾਉਣਾ ਆਸਾਨ ਹੋ ਜਾਂਦਾ ਹੈ।


Gurdeep Singh

Content Editor

Related News