ਦੁਨੀਆ ਦੀਆਂ ਤਮਾਮ ਮੂਰਤੀਆਂ ਨੂੰ ਪਿੱਛੇ ਛੱਡਦੀ ਹੈ ਇਹ ''ਸਟੈਚੂ ਆਫ ਯੂਨਿਟੀ'', ਜਾਣੋ ਖਾਸੀਅਤ

Wednesday, Oct 31, 2018 - 05:08 PM (IST)

ਗੁਜਰਾਤ— ਸਰਦਾਰ ਵੱਲਭ ਭਾਈ ਪਟੇਲ ਦੇ ਸਨਮਾਨ 'ਚ ਬਣਾਈ ਗਈ 182 ਮੀਟਰ ਉੱਚੀ 'ਸਟੈਚੂ ਆਫ ਯੂਨਿਟੀ' ਦਾ ਅੱਜ ਪ੍ਰਧਾਨ ਮੰਤਰੀ ਨੇ ਘੁੰਡ ਚੁਕਾਈ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਮੂਰਤੀ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੂਰਤੀਆਂ 'ਚੋਂ ਇਕ ਹੈ।

PunjabKesari
ਆਓ ਜਾਣਦੇ ਹਾਂ ਇਸ ਦੀ ਖਾਸੀਅਤ—
— ਸਟੈਚੂ ਆਫ ਯੂਨਿਟੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਇਹ 33 ਮਹੀਨਿਆਂ ਦੇ ਰਿਕਾਰਡ ਸਮੇਂ 'ਚ ਬਣ ਕੇ ਤਿਆਰ ਹੋਈ ਹੈ। 
— ਇਸ ਦਾ ਨਿਰਮਾਣ ਕੰਮ 2015 ਨੂੰ ਸ਼ੁਰੂ ਕੀਤਾ ਗਿਆ।

PunjabKesari


— ਸਰਦਾਰ ਪਟੇਲ ਦੀ ਮੂਰਤੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਸਿਰਫ ਚਿਹਰੇ ਦੀ ਉੱਚਾਈ ਹੀ 7 ਮੰਜ਼ਲਾਂ ਇਮਾਰਤ ਦੇ ਬਰਾਬਰ ਹੈ। ਮੂਰਤੀ ਦੇ ਹੱਥ 70 ਫੁੱਟ ਲੰਬੇ ਹਨ।
— ਇਹ ਪੀ. ਐੱਮ. ਮੋਦੀ ਦਾ ਡਰੀਮ ਪ੍ਰਾਜੈਕਟ ਹੈ। ਇਸ ਨੂੰ ਬਣਾਉਣ ਦਾ ਐਲਾਨ 2010 'ਚ ਉਨ੍ਹਾਂ ਨੇ ਉਸ ਸਮੇਂ ਕੀਤਾ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। 
— ਇਸ ਮੂਰਤੀ ਦੇ ਨਿਰਮਾਣ ਕੰਮ 'ਚ 2979 ਕਰੋੜ ਰੁਪਏ ਖਰਚ ਹੋਏ ਹਨ। 

PunjabKesari


— ਇਸ ਮੂਰਤੀ 'ਚ ਦੋ ਲਿਫਟਾਂ ਲੱਗੀਆਂ ਹਨ, ਜਿਸ ਦੇ ਜ਼ਰੀਏ ਤੁਸੀਂ ਸਰਦਾਰ ਪਟੇਲ ਦੀ ਛਾਤੀ ਤਕ ਪਹੁੰਚ ਸਕੋਗੇ ਅਤੇ ਸਰਦਾਰ ਸਰੋਵਰ ਬੰਨ੍ਹ ਦਾ ਨਜ਼ਾਰਾ ਦੇਖ ਸਕੋਗੇ।
— ਇਸ 'ਚ 70 ਹਜ਼ਾਰ ਟਨ ਸੀਮੇਂਟ ਅਤੇ ਲੱਗਭਗ 24,000 ਟਨ ਸਟੀਲ ਅਤੇ 1700 ਟਨ ਤਾਂਬਾ ਅਤੇ ਇੰਨਾ ਹੀ ਕਾਂਸਾ ਲੱਗਿਆ ਹੈ। 
— ਕਾਂਸੇ ਦੀ ਪਰਤ ਚੜ੍ਹਾਉਣ ਦੇ ਇਸ ਕੰਮ ਨੂੰ ਛੱਡ ਕੇ ਇਸ ਦੇ ਨਿਰਮਾਣ ਦਾ ਸਾਰਾ ਕੰਮ ਦੇਸ਼ ਵਿਚ ਕੀਤਾ ਗਿਆ ਹੈ।

PunjabKesari


— ਸਟੈਚੂ ਦੇ ਹੇਠਾਂ ਇਕ ਮਿਊਜ਼ੀਅਮ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਸਰਦਾਰ ਪਟੇਲ ਦੀ ਯਾਦ ਨਾਲ ਜੁੜੀਆਂ ਕਈ ਚੀਜ਼ਾਂ ਰੱਖੀਆਂ ਗਈਆਂ ਹਨ।
— ਖਾਸ ਗੱਲ ਇਹ ਹੈ ਕਿ ਇਹ ਮੂਰਤੀ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ 'ਚ ਵੀ ਸਥਿਰ ਖੜ੍ਹੀ ਰਹੇਗੀ ਅਤੇ 6.5 ਤੀਬਰਤਾ ਦੇ ਭੂਚਾਲ ਨੂੰ ਸਹਿਣ ਕਰ ਸਕਦੀ ਹੈ।
— ਉੱਚਾਈ ਵਿਚ 'ਸਟੈਚੂ ਆਫ ਯੂਨਿਟੀ' ਅਮਰੀਕਾ ਦੇ 'ਸਟੈਚੂ ਆਫ ਲਿਬਰਟੀ' (93 ਮੀਟਰ) ਤੋਂ ਦੋਗੁਣੀ ਹੈ।
— ਇਸ ਮੂਰਤੀ ਦੇ ਨਿਰਮਾਣ ਕੰਮ ਵਿਚ ਭਾਰਤੀ ਮਜ਼ਦੂਰਾਂ ਦੇ ਨਾਲ 200 ਚੀਨ ਦੇ ਕਰਮਚਾਰੀਆਂ ਨੇ ਵੀ ਮਿਹਨਤ ਕੀਤੀ। 

 

PunjabKesari
— ਮੂਰਤੀ ਦੇ 3 ਕਿਲੋਮੀਟਰ ਦੀ ਦੂਰੀ 'ਤੇ ਇਕ ਟੈਂਟ ਸਿਟੀ ਵੀ ਬਣਾਈ ਗਈ ਹੈ। ਜੋ 52 ਕਮਰਿਆਂ ਦਾ ਸ਼੍ਰੇਸ਼ਠ ਭਾਰਤ ਭਵਨ 3 ਸਟਾਰ ਹੋਟਲ ਹੈ, ਜਿੱਥੇ ਤੁਸੀਂ ਠਹਿਰ ਸਕਦੇ ਹੋ। 
— ਇਹ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ, ਜਿਸ ਦੀ ਉੱਚੀ 182 ਮੀਟਰ ਹੈ, ਜੋ ਕਿ ਉੱਚਾਈ ਵਜੋਂ ਬਾਕੀ ਮੂਰਤੀਆਂ ਨੂੰ ਪਿੱਛੇ ਛੱਡਦੀ ਹੈ। ਚੀਨ 'ਚ ਬਣੀ ਸਪਰਿੰਗ ਟੈਂਪਲ ਬੁੱਧ ਦੀ ਮੂਰਤੀ 153 ਮੀਟਰ ਹੈ। ਮਿਆਂਮਾਰ 'ਚ ਲੇਕਯੂਨ ਸੈੱਟਕਯਾਰ 116 ਮੀਟਰ। ਜਾਪਾਨ 'ਚ ਉਸ਼ਿਕੂ ਦਾਇਬਤਸੂ 110 ਮੀਟਰ। ਸਟੈਚੂ ਆਫ ਲਿਬਰਟੀ ਅਮਰੀਕਾ 'ਚ ਬਣੀ 97 ਮੀਟਰ ਉੱਚੀ ਮੂਰਤੀ। ਦਿ ਗ੍ਰੇਟ ਬੁੱਧ ਥਾਈਲੈਂਡ ਵਿਚ ਬਣੀ 91 ਮੀਟਰ ਉੱਚੀ ਮੂਰਤੀ ਹੈ। ਇਸ ਤੋਂ ਇਲਾਵਾ ਦਿ ਮਦਰਲੈਂਡ ਕਾਲਸ ਰਸ਼ਾ ਰੂਸ 'ਚ ਬਣੀ 87 ਮੀਟਰ ਉੱਚੀ ਮੂਰਤੀ ਹੈ।


Related News