ਪੰਜਾਬ ''ਚ ਸੋਮਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਐਲਾਨੀ ਗਈ ਛੁੱਟੀ
Friday, Aug 29, 2025 - 10:55 AM (IST)

ਚੰਡੀਗੜ੍ਹ (ਵੈੱਬ ਡੈਸਕ) : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 531ਵਾਂ ਪ੍ਰਕਾਸ਼ ਪੁਰਬ ਇਕ ਸਤੰਬਰ ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇੱਥੇ ਸਪੱਸ਼ਟ ਕਰ ਦਈਏ ਕਿ ਇਕ ਸਤੰਬਰ ਨੂੰ ਗਜ਼ਟਿਡ ਛੁੱਟੀ ਨਹੀਂ ਹੈ, ਸਗੋਂ ਰਾਖਵੀਂ ਛੁੱਟੀ ਹੈ, ਜਿਸ ਕਾਰਨ ਇਸ ਦਿਨ ਸਕੂਲ-ਕਾਲਜ ਆਮ ਵਾਂਗ ਖੁੱਲ੍ਹੇ ਰਹਿਣਗੇ।
ਇਹ ਵੀ ਪੜ੍ਹੋ : ਤੜਕਸਾਰ ਖੋਲ੍ਹੇ ਗਏ ਫਲੱਡ ਗੇਟ, ਰਾਹ ਹੋ ਗਏ ਬੰਦ, ਲੋਕਾਂ ਨੂੰ ਕੀਤੀ ਜਾ ਰਹੀ ਅਪੀਲ (ਤਸਵੀਰਾਂ)
ਪੰਜਾਬ ਸਰਕਾਰ ਵੱਲੋਂ ਜਾਰੀ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ 1 ਸਤੰਬਰ ਦੀ ਛੁੱਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਕੁੱਲ 28 ਛੁੱਟੀਆਂ ਸ਼ਾਮਲ ਹਨ ਅਤੇ ਸਰਕਾਰੀ ਮੁਲਾਜ਼ਮ ਇਨ੍ਹਾਂ ਵਿਚੋਂ ਕੋਈ 2 ਛੁੱਟੀਆਂ ਲੈ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ੁਸ਼ਖ਼ਬਰੀ, ਸੂਬੇ ਦੀ ਇੰਡਸਟਰੀ ਲਈ ਹੋਇਆ ਵੱਡਾ ਐਲਾਨ (ਵੀਡੀਓ)
ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ 531ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਲ ਛੁੱਟੀ ਕਰਨ ਦੀ ਮੰਗ ਵੀ ਕੀਤੀ ਗਈ ਹੈ, ਪਰ ਫ਼ਿਲਹਾਲ ਇਸ ਬਾਰੇ ਪ੍ਰਸ਼ਾਸਨ ਦਾ ਕੋਈ ਬਿਆਨ ਨਹੀਂ ਆਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8