ਬਲੀਆ ’ਚ ਸੰਤ ਰਵਿਦਾਸ ਜੀ ਦੀ ਮੂਰਤੀ ਦੀ ਭੰਨਤੋੜ, 5 ਗ੍ਰਿਫ਼ਤਾਰ

Tuesday, Oct 06, 2026 - 01:58 AM (IST)

ਬਲੀਆ ’ਚ ਸੰਤ ਰਵਿਦਾਸ ਜੀ ਦੀ ਮੂਰਤੀ ਦੀ ਭੰਨਤੋੜ, 5 ਗ੍ਰਿਫ਼ਤਾਰ

ਬਲੀਆ - ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਸੁਖਪੁਰਾ ਥਾਣਾ ਖੇਤਰ ’ਚ ਸਥਿਤ ਕੁੰਮੀਆ ਪਿੰਡ ’ਚ ਸੰਤ ਰਵਿਦਾਸ ਜੀ ਦੀ ਮੂਰਤੀ ਨੂੰ ਤੋੜੇ ਜਾਣ ਦੇ ਮਾਮਲੇ ’ਚ ਪੁਲਸ ਨੇ 7 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ’ਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 2 ਹੋਰ ਨਾਮਜ਼ਦ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਪੁਲਸ ਅਨੁਸਾਰ ਅਨੁਸੂਚਿਤ ਜਾਤੀ ਕਾਲੋਨੀ ਦੇ ਵਸਨੀਕਾਂ ਨੇ ਪਿੰਡ ਦੇ ਸੰਤ ਰਵਿਦਾਸ ਮੰਦਰ ’ਚ ਮੂਰਤੀ ਸਥਾਪਤ ਕੀਤੀ ਸੀ। ਕੁਝ ਲੋਕਾਂ ਨੇ ਸ਼ਨੀਵਾਰ ਦੇਰ ਰਾਤ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਤੁਰੰਤ ਮੂਰਤੀ ਦੀ ਮੁਰੰਮਤ ਕਰਵਾਈ।

ਐੱਸ. ਐੱਚ. ਓ. ਰਤਨੇਸ਼ ਦੂਬੇ ਨੇ ਦੱਸਿਆ ਕਿ ਸੋਹਨ ਰਾਮ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮੋਹਨ, ਰਾਕੇਸ਼, ਉਮੇਸ਼, ਸ਼ੰਭੂ ਤੇ ਅਸ਼ੋਕ ਨੂੰ ਹੁਣ ਤਕ ਗ੍ਰਿਫ਼ਤਾਰ ਕੀਤਾ ਹੈ। 2 ਮੁਲਜ਼ਮਾਂ ਲਾਲ ਬਹਾਦਰ ਤੇ ਵਕੀਲ ਦੀ ਭਾਲ ਜਾਰੀ ਹੈ। ਪਿੰਡ ’ਚ ਸਥਿਤੀ ਸ਼ਾਂਤੀਪੂਰਨ ਹੈ।


author

Inder Prajapati

Content Editor

Related News