ਅੰਕੜੇ ਦੱਸਦੇ ਹਨ, ਦੇਸ਼ ’ਚ 82 ਫੀਸਦੀ ਹਿੰਦੂ ਆਬਾਦੀ : ਕਮਲਨਾਥ

08/09/2023 11:45:34 AM

ਭੋਪਾਲ, (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਕਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਹਿੰਦੂ ਆਬਾਦੀ ਵਾਲੇ ਭਾਰਤ ਵਿਚ 82 ਫੀਸਦੀ ਹਿੰਦੂ ਹਨ। ਅਜਿਹੀ ਸਥਿਤੀ ਵਿਚ ਇਸ ਨੂੰ ਹਿੰਦੂ ਰਾਸ਼ਟਰ ਕਹਿਣ ਦੀ ਕੀ ਲੋੜ ਹੈ? ਅੰਕੜੇ ਤਾਂ ਖੁੱਦ ਹੀ ਬੋਲਦੇ ਹਨ।

ਕਮਲਨਾਥ ਨੇ ਇੱਥੇ ਸੂਬਾ ਕਾਂਗਰਸ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਆਦਿਵਾਸੀਆਂ ਰਾਹੀਂ ਸੂਬਾ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਆਦਿਵਾਸੀ ਸੂਬਾ ਹੋਣ ਦੇ ਬਾਵਜੂਦ ਮੱਧ ਪ੍ਰਦੇਸ਼ ਵਿੱਚ ਆਦਿਵਾਸੀਆਂ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ’ਤੇ ਅੱਤਿਆਚਾਰ ਹੋ ਰਹੇ ਹਨ। ਅਜਿਹੀਆਂ ਕਈ ਘਟਨਾਵਾਂ ਦੇਸ਼-ਦੁਨੀਆਂ ਤੱਕ ਨਹੀਂ ਪਹੁੰਚਦੀਆਂ। ਇੱਕ ਵਿਧਾਇਕ ਦੇ ਬੇਟੇ ਨੇ ਸੰਗਰੌਲੀ ’ਚ ਆਦਿਵਾਸੀਆਂ ’ਤੇ ਫਾਇਰਿੰਗ ਕੀਤੀ। ਸਰਕਾਰ ਨੂੰ ਰਾਜ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ।

ਹਿੰਦੂ ਧਰਮ ਨੂੰ ਲੈ ਕੇ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਕਮਲਨਾਥ ਨੇ ਕਿਹਾ ਕਿ ਉਨ੍ਹਾਂ 15 ਸਾਲ ਪਹਿਲਾਂ ਛਿੰਦਵਾੜਾ ’ਚ ਸੂਬੇ ਦਾ ਸਭ ਤੋਂ ਵੱਡਾ ਹਨੂੰਮਾਨ ਮੰਦਰ ਬਣਾਇਆ ਸੀ। ਉਸ ਸਮੇਂ ਚੋਣਾਂ ਨਹੀਂ ਹੋਈਆਂ ਸਨ।


Rakesh

Content Editor

Related News