ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਦਾ ਬਿਆਨ ਹੀ ਸਜ਼ਾ ਲਈ ਢੁਕਵਾਂ ਆਧਾਰ: ਹਾਈ ਕੋਰਟ

Thursday, Nov 17, 2022 - 11:12 AM (IST)

ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਦਾ ਬਿਆਨ ਹੀ ਸਜ਼ਾ ਲਈ ਢੁਕਵਾਂ ਆਧਾਰ: ਹਾਈ ਕੋਰਟ

ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਆਪਣੇ ਅਹਿਮ ਫ਼ੈਸਲੇ ’ਚ ਕਿਹਾ ਹੈ ਕਿ ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਦਾ ਬਿਆਨ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਢੁਕਵਾਂ ਆਧਾਰ ਹੋ ਸਕਦਾ ਹੈ। ਪੀੜਤ ਦੇ ਬਿਆਨ ਨੂੰ ਹੋਰ ਸਬੂਤਾਂ ਨਾਲ ਸਾਬਤ ਕਰਨਾ ਜ਼ਰੂਰੀ ਨਹੀਂ ਹੈ। ਅਦਾਲਤ ਨੇ ਜਬਰ-ਜ਼ਿਨਾਹ ਦੇ ਮੁਲਜ਼ਮ ਦੀ ਵੱਧ ਉਮਰ ਨੂੰ ਮੁਆਫੀ ਕਰਨ ਦਾ ਆਧਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 43 ਸਾਲ ਪੁਰਾਣੇ ਮਾਮਲੇ ਦੇ 68 ਸਾਲਾ ਦੋਸ਼ੀ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਪੂਰੀ ਕਰਨ ਲਈ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਜਸਟਿਸ ਸੁਮਿਤ ਗੋਪਾਲ ਦੀ ਬੈਂਚ ਨੇ ਮੇਰਠ ਦੇ ਓਮ ਪ੍ਰਕਾਸ਼ ਦੀ ਅਪੀਲ ਨੂੰ ਰੱਦ ਕਰਦੇ ਹੋਏ ਇਹ ਹੁਕਮ ਦਿੱਤਾ। 

ਇਹ ਵੀ ਪੜ੍ਹੋ-  ਰੂਹ ਕੰਬਾਊ ਘਟਨਾ, ਸਕੂਲ ਫ਼ੀਸ ਨਾ ਭਰ ਸਕਣ ਕਾਰਨ ਪਿਓ ਨੇ ਦੋ ਧੀਆਂ ਸਣੇ ਗਲ਼ ਲਾਈ ਮੌਤ

ਜਾਣੋ ਪੂਰਾ ਮਾਮਲਾ-

ਓਮ ਪ੍ਰਕਾਸ਼ ਨੂੰ ਹੇਠਲੀ ਅਦਾਲਤ ਨੇ 6 ਸਾਲ ਦੀ ਸਜ਼ਾ ਸੁਣਾਈ ਸੀ। 4 ਅਕਤੂਬਰ 1979 ਨੂੰ ਪੀੜਤਾ ਦੇ ਪਿਤਾ ਨੇ ਮੇਰਠ ਦੇ ਬਿਨੌਲੀ ਥਾਣਾ ਖੇਤਰ ਦੇ ਵਾਸੀ ਓਮ ਪ੍ਰਕਾਸ਼ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ ਕਿ ਉਸ ਦੀ 10 ਸਾਲਾ ਬੇਟੀ ਘਾਹ ਕੱਟਣ ਲਈ ਜੰਗਲ ਵਿਚ ਗਈ ਸੀ। ਉੱਥੇ ਓਮ ਪ੍ਰਕਾਸ਼ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਪੀੜਤਾ ਦੇ ਰੌਲਾ ਪਾਉਣ ’ਤੇ ਉਸ ਦਾ ਭਰਾ ਅਤੇ ਪਿਤਾ ਘਟਨਾ ਵਾਲੀ ਥਾਂ ’ਤੇ ਪਹੁੰਚੇ, ਜਿਨ੍ਹਾਂ ਨੂੰ ਵੇਖ ਕੇ ਓਮ ਪ੍ਰਕਾਸ਼ ਮੌਕੇ ਤੋਂ ਦੌੜ ਗਿਆ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਗਈ। ਜਾਂਚ ਤੋਂ ਪੀੜਤਾ ਦੀ ਉਮਰ 10 ਸਾਲ ਹੋਣ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦੀ ਪੁਸ਼ਟੀ ਹੋਈ।

ਇਹ ਵੀ ਪੜ੍ਹੋ- ਕਠੁਆ ਗੈਂਗਰੇਪ ਕੇਸ; SC ਨੇ ਦੋਸ਼ੀ ਨੂੰ ਨਹੀਂ ਮੰਨਿਆ ਨਾਬਾਲਗ, ਹੁਣ ਬਾਲਗ ਦੇ ਤੌਰ ’ਤੇ ਚੱਲੇਗਾ ਮੁਕੱਦਮਾ

ਮੁਲਜ਼ਮ ਨੇ ਕੀਤਾ ਸੀ ਹਾਈ ਕੋਰਟ ਦਾ ਰੁਖ਼

ਦਰਅਸਲ ਸਜ਼ਾ ਖ਼ਿਲਾਫ਼ ਮੁਲਜ਼ਮ ਨੇ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਸੀ। ਓਧਰ ਬਚਾਅ ਪੱਖ ਨੇ ਇਹ ਵੀ ਆਧਾਰ ਲਿਆ ਕਿ ਘਟਨਾ 43 ਸਾਲ ਪੁਰਾਣੀ ਹੈ। ਉਸ ਸਮੇਂ ਮੁਲਜ਼ਮ ਓਮ ਪ੍ਰਕਾਸ਼ ਦੀ ਉਮਰ 28 ਸਾਲ ਸੀ ਅਤੇ ਹੁਣ ਉਹ 68 ਸਾਲ ਦਾ ਹੈ। ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਕੋਰਟ ਨੇ ਮੁਲਜ਼ਮ ਦੀ ਵੱਧ ਉਮਰ ਨੂੰ ਵੀ ਰਾਹਤ ਦੇਣ ਦਾ ਆਧਾਰ ਮੰਨਣ ਤੋਂ ਇਨਕਾਰ ਕਰਦੇ ਹੋਏ ਅਪੀਲ ਖਾਰਜ ਕਰ ਦਿੱਤੀ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’


author

Tanu

Content Editor

Related News