ਖ਼ੁਸ਼ਖਬਰੀ : ਇਸ ਬੈਂਕ 'ਚ ਨਿਕਲੀਆਂ ਬੰਪਰ ਭਰਤੀਆਂ, ਜਲਦ ਕਰੋ ਅਪਲਾਈ

Wednesday, Jun 24, 2020 - 12:43 PM (IST)

ਨਵੀਂ ਦਿੱਲੀ : ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਹੁਣ ਤੁਹਾਡਾ ਇੰਤਜ਼ਾਰ ਖ਼ਤਮ ਹੋ ਜਾਏਗਾ। ਦੱਸ ਦੇਈਏ ਕਿ ਭਾਰਤੀ ਸਟੇਟ ਬੈਂਕ ਵੱਲੋਂ ਸਪੈਸ਼ਲ ਕੈਡਰ ਆਫਿਸਰ ਸਮੇਤ 400 ਵੱਖ-ਵੱਖ ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਅਤੇ ਚਾਹਵਾਨ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਬੈਂਕ ਨੇ ਇਸ ਸਬੰਧ ਵਿਚ ਇਕ ਵਿਸਤ੍ਰਿਤ ਸੂਚਨਾ ਜਾਰੀ ਕੀਤੀ ਹੈ- ਇਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਨੌਕਰੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਆਈ.ਡੀ. ਪਰੂਫ, ਉਮਰ ਪ੍ਰਮਾਣ, ਵਿਦਿਅਕ ਯੋਗਤਾ ਅਤੇ ਤਜ਼ਰਬੇ ਦੇ ਪੱਤਰ ਵਰਗੇ ਦਸਤਾਵੇਜ਼ ਦੇਣੇ ਹੋਣਗੇ।

ਅਹੁਦੇ ਦਾ ਵੇਰਵਾ
ਅਹੁਦਿਆਂ ਦੀ ਗਿਣਤੀ - 400 ਅਹੁਦੇ

ਅਹੁਦੇ ਦਾ ਨਾਮ
ਸਪੈਸ਼ਲ ਕੈਡਰ ਆਫਿਸਰ

ਵਿਦਿਅਕ ਯੋਗਤਾ
ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਸੀ.ਏ. / ਐਮ.ਬੀ.ਏ.(ਵਿੱਤ) / ਪੀ.ਜੀ.ਡੀ.ਐਮ. (ਵਿੱਤ) / ਪੀ.ਜੀ.ਡੀ.ਬੀ.ਐਮ. (ਵਿੱਤ) ਜਾਂ ਕਿਸੇ ਵੀ ਬਰਾਬਰ ਦੀ ਪੋਸਟ ਗ੍ਰੇਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ
ਅਪਲਾਈ ਕਰਣ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 25 ਤੋਂ 35 ਸਾਲ ਵਿਚਾਲੇ ਹੋਣੀ ਚਾਹੀਦੀ ਹੈ ।

ਅਰਜ਼ੀ ਫੀਸ
ਅਰਜ਼ੀ ਦੀ ਫੀਸ ਜਨਰਲ, ਓ.ਬੀ.ਸੀ. ਤੇ ਈ.ਡਬਲਿਊ.ਐਸ. ਸ਼੍ਰੇਣੀ ਦੇ ਉਮੀਦਵਾਰਾਂ ਲਈ 750 ਹੈ। ਫੀਸ ਦਾ ਭੁਗਤਾਨ ਇੰਟਰਨੈਟ ਬੈਂਕਿੰਗ, ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। ਅਨੁਸੂਚਿਤ ਜਾਤੀ / ਜਨਜਾਤੀ ਜਾਂ ਪੀ.ਡਬਲਿਊ.ਡੀ. ਨਾਲ ਸਬੰਧਤ ਉਮੀਦਵਾਰਾਂ ਤੋਂ ਕੋਈ ਅਰਜ਼ੀ ਫੀਸ ਨਹੀਂ ਲਈ ਜਾਵੇਗੀ।

ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ 42,020 ਰੁਪਏ ਤੋਂ 51,490 ਰੁਪਏ ਤੱਕ ਦੀ ਤਨਖ਼ਾਹ ਮਿਲੇਗੀ। ਅਧਿਕਾਰੀ ਡੀ.ਏ., ਐੱਚ.ਆਰ.ਏ., ਸੀ.ਸੀ.ਏ., ਪੀ.ਐੱਫ., ਕੰਟਰੀਬਿਊਟਰੀ ਪੈਨਸ਼ਨ ਫੰਡ, ਐੱਲ.ਐੱਫ.ਸੀ., ਮੈਡੀਕਲ ਫੈਸੀਲਿਟੀ ਆਦਿ ਲਈ ਵੀ ਪਾਤਰ ਹੋਣਗੇ।

ਨੌਕਰੀ ਲਈ ਚੁਣੇ ਗਏ ਉਮੀਦਵਾਰਾਂ ਨੂੰ ਕਿਸੇ ਵੀ ਲਿਖਤੀ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਬੈਂਕ ਵੱਲੋਂ ਗਠਿਕ ਇਕ ਸ਼ਾਰਟਲਿਸਟਿੰਗ ਕਮੇਟੀ ਪੈਰਾਮੀਟਰਸ ਤੈਅ ਕਰੇਗੀ। ਉਸ ਦੇ ਬਾਅਦ ਬੈਂਕ ਵੱਲੋਂ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਕੇ ਇੰਟਰਵਿਊ ਲਈ ਸੱਦਿਆ ਜਾਵੇਗਾ। ਦੱਸ ਦੇਈਏ ਕਿ ਇਹ ਇੰਟਰਵਿਊ 100 ਅੰਕਾਂ ਦਾ ਹੋਵੇਗਾ।

ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ http://sbi.co.in 'ਤੇ ਜਾ ਕੇ  ਅਪਲਾਈ ਕਰ ਸਕਦੇ ਹਨ।


cherry

Content Editor

Related News