ਸਟੇਟ ਬੈਂਕ ਨੇ ਫਿਰ ਕੀਤਾ ਕਰੋੜਾਂ ਗਾਹਕਾਂ ਨੂੰ ਅਲਰਟ, ਨਵੇਂ ਤਰੀਕੇ ਨਾਲ ਹੋ ਰਹੀ ਪੈਸਿਆਂ ਦੀ ਚੋਰੀ

06/11/2020 5:35:59 PM

ਨਵੀਂ ਦਿੱਲੀ — ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਲਗਾਤਾਰ ਆਪਣੇ ਗਾਹਕਾਂ ਨੂੰ ਹੈਕਰਾਂ ਤੋਂ ਉਨ੍ਹਾਂ ਦੇ ਖਾਤਿਆਂ ਨੂੰ ਸੁਰੱਖਿਅਤ ਰੱਖਣ ਲਈ ਚਿਤਾਵਨੀ ਜਾਰੀ ਕਰਦਾ ਰਹਿੰਦਾ ਹੈ। ਹੁਣੇ ਜਿਹੇ ਸਟੇਟ ਬੈਂਕ ਨੇ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਲਈ ਮਜ਼ਬੂਤ ​​ਪਾਸਵਰਡ ਬਣਾਉਣ ਦੀ ਸਲਾਹ ਦਿੱਤੀ ਹੈ। ਐਸਬੀਆਈ ਨੇ ਟਵੀਟ ਰਾਹੀਂ ਪਾਸਵਰਡ ਨੂੰ ਮਜ਼ਬੂਤ ​​ਰੱਖਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਬੈਂਕ ਨੇ ਗਾਹਕਾਂ ਨੂੰ ਸਮੇਂ-ਸਮੇਂ 'ਤੇ ਆਪਣੇ ਪਾਸਵਰਡ ਅਪਡੇਟ ਕਰਦੇ ਰਹਿਣ ਲਈ ਵੀ ਕਿਹਾ ਹੈ। ਟਵੀਟ ਦੇ ਜ਼ਰੀਏ ਐਸਬੀਆਈ ਨੇ ਸਖ਼ਤ ਪਾਸਵਰਡ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾ ਹੀ ਬੈਂਕ ਨੇ ਕਿਹਾ ਕਿ ਗਾਹਕ ਨੂੰ ਪਾਸਵਰਡ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਨਾਲ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਹ ਤੁਹਾਡੇ ਖਾਤੇ ਦੀ ਸੁਰੱਖਿਆ ਨੂੰ ਖਤਰੇ ਵਿਚ ਪਾ ਸਕਦਾ ਹੈ। ਹੈਕਰਾਂ ਲਈ ਅਜਿਹੇ ਪਾਸਵਰਡ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਂਦਾ ਹੈ ਅਤੇ ਹੈਕ ਕਰਨਾ ਸੌਖਾ ਹੁੰਦਾ ਹੈ।

ਐਸਬੀਆਈ ਨੇ ਆਪਣੇ ਟਵੀਟ ਰਾਹੀਂ ਲੋਕਾਂ ਨੂੰ ਕਿਸੇ ਵੀ ਅਣਅਧਿਕਾਰਤ ਮੋਬਾਈਲ ਐਪ (unverified App) ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਐਸਬੀਆਈ ਨੇ ਕਿਹਾ ਹੈ ਕਿ ਅਜਿਹੀਆਂ ਮੋਬਾਈਲ ਐਪ ਧੋਖਾਧੜੀ ਕਰਨ ਵਾਲਿਆਂ ਨੂੰ ਤੁਹਾਡੀ ਡਿਵਾਈਸ 'ਤੇ ਕੰਟਰੋਲ ਕਰ ਸਕਣ ਦੇ ਨਾਲ-ਨਾਲ ਤੁਹਾਡੇ ਸੰਪਰਕ, ਪਾਸਵਰਡ ਅਤੇ ਵਿੱਤੀ ਖਾਤਿਆਂ ਤੱਕ ਪਹੁੰਚ ਨੂੰ ਆਸਾਨ ਬਣਾ ਦਿੰਦੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ 'ਚ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ, ਈ-ਵੇ ਬਿੱਲ ਦੀ ਪ੍ਰਮਾਣਕਤਾ ਵਧਾਈ

ਏਟੀਐਮ ਕਾਰਡ ਕਲੋਨਿੰਗ

ਕੋਰੋਨਾ ਆਫ਼ਤ ਦਰਮਿਆਨ ਆਨਲਾਈਨ ਧੋਖਾਧੜੀ, ਏਟੀਐਮ ਅਤੇ ਬੈਂਕਿੰਗ ਧੋਖਾਧੜੀ ਦੀ ਗਿਣਤੀ ਵੱਧ ਰਹੀ ਹੈ। ਮੌਜੂਦਾ ਸਮੇਂ ਵਿਚ ਏ.ਟੀ.ਐਮ. ਕਲੋਨਿੰਗ ਧੋਖਾਧੜੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਐਸਬੀਆਈ (ਸਟੇਟ ਬੈਂਕ ਆਫ਼ ਇੰਡੀਆ) ਨੇ ਆਪਣੇ ਗਾਹਕਾਂ ਨੂੰ ਇੱਕ ਚਿਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਏਟੀਐਮ ਕਾਰਡ ਧਾਰਕਾਂ ਨੂੰ ਧੋਖਾਧੜੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

PunjabKesari

ਬੈਂਕ ਨੇ ਇਨ੍ਹਾਂ ਸੁਝਾਅ ਨੂੰ ਧਿਆਨ 'ਚ ਰੱਖਣ ਦੀ ਦਿੱਤੀ ਸਲਾਹ

  • ਆਪਣੇ ਬੈਂਕ ਦੀ ਵੈਬਸਾਈਟ 'ਤੇ ਜਾਣ ਲਈ ਤੁਸੀਂ ਸਿੱਧੇ ਐਡਰੈਸ ਬਾਰ 'ਤੇ ਬੈਂਕ ਦੀ ਵੈਬਸਾਈਟ ਦਾ URL ਟਾਈਪ ਕਰੋ
  • ਮੋਬਾਇਲ 'ਤੇ ਪਲੇ ਸਟੋਰ ਤੋਂ ਕੋਈ ਐਪਲੀਕੇਸ਼ਨ ਡਾਉਨਲੋਡ ਕਰਦੇ ਸਮੇਂ ਸਾਵਧਾਨ ਰਹੋ
  • ਇਹ ਕਈ ਤਰ੍ਹਾਂ ਦੀਆਂ ਆਨਲਾਈਨ ਬੈਂਕਿੰਗ ਐਪਲੀਕੇਸ਼ਨ ਦੀ ਪੇਸ਼ਕਸ਼ ਕਰਦੇ ਹਨ। ਜੇ ਸੰਭਵ ਹੋਵੇ ਤਾਂ ਐਪਲੀਕੇਸ਼ਨ ਨੂੰ ਡਾਉਨਲੋਡ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਜਾਂਚ ਕਰੋ ਕਿ ਤੁਸੀਂ ਓਰੀਜਨਲ ਐਪਲੀਕੇਸ਼ਨ ਡਾਉਨਲੋਡ ਕੀਤੀ ਹੈ ਜਾਂ ਨਹੀਂ।
  • ਜੇਕਰ ਤੁਹਾਨੂੰ ਕਿਸੇ ਨੇ ਈ-ਮੇਲ ਜਾਂ ਐਸਐਮਐਸ ਜ਼ਰੀਏ ਬੈਂਕ ਦਾ ਲਿੰਕ ਭੇਜਿਆ ਹੈ, ਤਾਂ ਇਸ 'ਤੇ ਕਦੇ ਕਲਿੱਕ ਨਾ ਕਰੋ।
  • ਸਿਰਫ ਇੱਕ ਲਿੰਕ 'ਤੇ ਕਲਿੱਕ ਤੁਹਾਡੇ ਫੋਨ ਜਾਂ ਸਿਸਟਮ ਨੂੰ ਹੈਕ ਕਰ ਸਕਦਾ ਹੈ।
  • ਐਸਬੀਆਈ ਕਦੇ ਵੀ ਕਿਸੇ ਵੀ ਗਾਹਕ ਤੋਂ ਫੋਨ, ਮੈਸੇਜ ਜਾਂ ਮੇਲ ਰਾਹੀਂ ਕੋਈ ਨਿੱਜੀ ਜਾਣਕਾਰੀ ਨਹੀਂ ਮੰਗਦਾ।
  • ਜੇਕਰ ਤੁਹਾਡੇ ਕੋਈ ਮੇਲ, ਐਸਐਮਐਸ ਜਾਂ ਫੋਨ ਆਇਆ ਹੈ, ਤਾਂ ਇਸ ਦਾ ਕੋਈ ਜਵਾਬ ਨਾ ਦਿਓ।
  • ਇਸ ਬਾਰੇ ਤੁਰੰਤ ਸ਼ਿਕਾਇਤ on report.phishing@sbi.co.in ਤੁਰੰਤ ਕਰਨੀ ਚਾਹੀਦੀ ਹੈ।
  • ਜੇਕਰ ਤੁਹਾਨੂੰ ਮੇਲ ਦੁਆਰਾ ਕੋਈ ਇਨਾਮ ਜਿੱਤਣ ਦੀ ਖ਼ਬਰ ਮਿਲਦੀ ਹੈ ਅਤੇ ਤੁਹਾਡੇ ਕੋਲੋਂ ਤੁਹਾਡੀ ਨਿੱਜੀ ਜਾਣਕਾਰੀ ਮੰਗੀ ਜਾ ਰਹੀ ਹੈ ਤਾਂ ਕਦੇ ਨਾ ਦਿਓ। ਇਸ ਜ਼ਰੀਏ ਤੁਹਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
  • ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਸਿਸਟਮ ਵਿਚ ਕੋਈ 'ਫਾਇਰ ਵਾਲ' ਕੰਮ ਕਰ ਰਹੀ ਹੈ। ਤੁਸੀਂ ਸਮੇਂ-ਸਮੇਂ 'ਤੇ ਆਪਣੇ ਐਂਟੀਵਾਇਰਸ ਨੂੰ ਅਪਡੇਟ ਕਰਦੇ ਰਹੋ। ਆਪਣੇ ਕੰਪਿਊਟਰ ਨੂੰ ਨਿਯਮਤ ਤੌਰ 'ਤੇ ਸਕੈਨ ਕਰੋ। ਜੇਕਰ ਕੋਈ ਵਾਇਰਸ ਮਿਲਦਾ ਹੈ ਤਾਂ ਤੁਰੰਤ ਇਸ ਨੂੰ ਸਿਸਟਮ ਤੋਂ ਹਟਾ ਦਿਓ।


ਇਹ ਵੀ ਪੜ੍ਹੋ : ਵਾਹਨ ਮਾਲਕਾਂ ਲਈ ਖੁਸ਼ਖ਼ਬਰੀ, ਇਰਡਾ ਨੇ 'Long Term Insurance' ਦਾ ਨਿਯਮ ਲਿਆ ਵਾਪਸ

PunjabKesari


Harinder Kaur

Content Editor

Related News