ਕੋਰੋਨਾ ਲੜੀ ਤੋੜਨ ਲਈ ਵਪਾਰੀ ਦਾ ਕਮਾਲ, ਬਣਾ ਦਿੱਤਾ ਪੈਰਾਂ ਨਾਲ ਚੱਲਣ ਵਾਲਾ ਸੈਨੇਟਾਈਜ਼ਰ ਡਿਸਪੈਂਸਰ

Thursday, Aug 27, 2020 - 11:27 PM (IST)

ਕੋਰੋਨਾ ਲੜੀ ਤੋੜਨ ਲਈ ਵਪਾਰੀ ਦਾ ਕਮਾਲ, ਬਣਾ ਦਿੱਤਾ ਪੈਰਾਂ ਨਾਲ ਚੱਲਣ ਵਾਲਾ ਸੈਨੇਟਾਈਜ਼ਰ ਡਿਸਪੈਂਸਰ

ਸ਼੍ਰੀਨਗਰ : ਸ਼੍ਰੀਨਗਰ ਦੇ ਇੱਕ ਵਪਾਰੀ ਨੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਇੱਕ ਨਵਾਂ ਤਰੀਕਾ ਲੱਭਿਆ ਹੈ। ਉਨ੍ਹਾਂ ਨੇ ਅਜਿਹਾ ਸੈਨੇਟਾਈਜ਼ਰ ਸਟੈਂਡ ਬਣਾਇਆ ਹੈ ਜਿਸ 'ਚ ਡਿਸਪੈਂਸਰ ਨੂੰ ਹੱਥਾਂ ਨਾਲ ਨਹੀਂ ਸਗੋਂ ਪੈਰਾਂ ਨਾਲ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਹੁਣ ਇਸ ਸਮੱਗਰੀ ਦੀ ਪ੍ਰਸ਼ੰਸਾ ਵੀ ਹੋ ਰਹੀ ਹੈ। ਉਸ ਨੇ ਹੁਣ ਇਸ 'ਚ ਆਪਣਾ ਕੰਮ-ਕਾਜ ਵੀ ਸ਼ੁਰੂ ਕੀਤਾ ਹੈ।

ਹੈਰਿਸ ਅਹਿਮਦ ਦਾ ਵਪਾਰ ਕੋਰੋਨਾ ਕਾਰਨ ਪ੍ਰਭਾਵਿਤ ਹੋ ਗਿਆ ਸੀ ਅਤੇ ਅਜਿਹੇ 'ਚ ਲੋਕਾਂ 'ਚ ਉਸ ਨੇ ਇੱਕ ਡਰ ਦੇਖਿਆ ਕਿ ਲੋਕ ਇਨਫੈਕਸ਼ਨ ਦੇ ਡਰ ਨਾਲ ਸੈਨੇਟਾਈਜ਼ਰ ਦੀ ਬੋਤਲ ਨੂੰ ਹੱਥ ਨਹੀਂ ਲਗਾ ਰਹੇ ਸਨ ਅਤੇ ਉਸੇ ਨਾਲ ਅਹਿਮਦ ਨੂੰ ਨਵੇਂ ਵਪਾਰ ਦਾ ਵਿਚਾਰ ਆ ਗਿਆ। ਅਹਿਮਦ ਨੇ ਦੱਸਿਆ, ਕੋਵਿਡ 19 ਫੈਲਣ ਤੋਂ ਬਾਅਦ ਬਾਜ਼ਾਰ 'ਚ ਅਜਿਹੀਆਂ ਸਮੱਗਰੀਆਂ ਦੀ ਮੰਗ ਵੱਧ ਗਈ ਸੀ ਜਿਸ 'ਚ ਕੋਵਿਡ ਇਨਫੈਕਸ਼ਨ ਦਾ ਖ਼ਤਰਾ ਨਾ ਦੇ ਬਰਾਬਰ ਹੋਵੇ। ਪੂਰਾ ਦੇਸ਼ ਲਾਕਡਾਊਨ 'ਚ ਹੈ। ਕਾਰਪੋਰੇਟ ਵਪਾਰ ਵੀ ਪ੍ਰਭਾਵਿਤ ਹੋ ਗਿਆ। ਉਨ੍ਹਾਂ ਕਿਹਾ ਕਿ ਸੈਨੇਟਾਈਜ਼ਰ ਦੀ ਮੰਗ ਵਧੀ ਤਾਂ ਅਸੀਂ ਉਨ੍ਹਾਂ ਨੂੰ ਲੈ ਕੇ ਗੁਣਵਤਾ ਵਾਲੇ ਉਤਪਾਦ ਸ਼ੁਰੂ ਕਰ ਦਿੱਤੇ। ਪੰਜਾਬ ਨੈਸ਼ਨਲ ਬੈਂਕ ਅਤੇ ਐੱਚ.ਡੀ.ਐੱਫ.ਸੀ. 'ਚ ਸਾਡੇ ਸਬੰਧ ਚੰਗੇ ਹੋ ਗਏ ਹਨ। ਅਸੀਂ ਆਪਣੇ ਵਪਾਰ ਨੂੰ ਲੈ ਕੇ ਹੋਰ ਉਤਸ਼ਾਹਿਤ ਹੋ ਗਏ ਹਾਂ। ਹੁਣ ਅਸੀਂ ਛੇਤੀ ਹੀ ਇੱਕ ਸਵੈਚਾਲਤ ਸੈਨੇਟਾਈਜ਼ਰ ਡਿਸਪੈਂਸਰ ਬਣਾਉਣ ਦੀ ਸੋਚ ਰਹੇ ਹਾਂ ਅਤੇ ਛੇਤੀ ਹੀ ਇਸ 'ਤੇ ਕੰਮ ਸ਼ੁਰੂ ਹੋਵੇਗਾ।
 


author

Inder Prajapati

Content Editor

Related News