ਮਦੁਰੈ : ਮੰਦਰ ਸਮਾਰੋਹ ’ਚ ਭਾਜੜ, 2 ਮਰੇ, 8 ਜ਼ਖ਼ਮੀ
Sunday, Apr 17, 2022 - 01:55 PM (IST)

ਮਦੁਰੈ– ਤਮਿਲਨਾਡੂ ਦੇ ਮਦੁਰੈ ’ਚ ‘ਭਗਵਾਨ ਕੱਲਾਜਗਰ ਦੇ ਵੈਗਈ ਨਦੀ ’ਚ ਪ੍ਰਵੇਸ਼’ ਸਮਾਰੋਹ ਦੌਰਾਨ ਸ਼ਨੀਵਾਰ ਨੂੰ ਮੱਚੀ ਭਾਜੜ ’ਚ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਰਾਜਾ ਜੀ ਹਸਪਤਾਲ (ਜੀ. ਆਰ. ਐੱਚ.) ’ਚ ਭਰਤੀ ਕਰਾਇਆ ਗਿਆ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮ੍ਰਿਤਕਾਂ ਦੇ ਵਾਰਸਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ, ਗੰਭੀਰ ਰੂਪ ’ਚ ਜ਼ਖ਼ਮੀਆਂ ਨੂੰ 2-2 ਲੱਖ ਅਤੇ ਸਾਧਾਰਣ ਰੂਪ ’ਚ ਜ਼ਖ਼ਮੀਆਂ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।