ਵਿਧਾਨ ਸਭਾ ਤੋਂ ਬਾਹਰ ਕੱਢੇ ਗਏ ਸਟਾਲਿਨ, ਪੁਲਸ ਨੇ ਲਿਆ ਹਿਰਾਸਤ ''ਚ

Wednesday, Jun 14, 2017 - 03:10 PM (IST)

ਵਿਧਾਨ ਸਭਾ ਤੋਂ ਬਾਹਰ ਕੱਢੇ ਗਏ ਸਟਾਲਿਨ, ਪੁਲਸ ਨੇ ਲਿਆ ਹਿਰਾਸਤ ''ਚ

ਚੇਨਈ— ਵਿਸ਼ਵਾਸ ਮਤ ਤੋਂ ਪਹਿਲਾਂ ਤਾਮਿਲਨਾਡੂ ਵਿਧਾਨ ਸਭਾ 'ਚ ਖੂਬ ਹੰਗਾਮਾ ਹੋਇਆ, ਜਿਸ ਦੇ ਬਾਅਦ ਡੀ.ਐਮ.ਕੇ. ਮੈਂਬਰਾਂ ਨੂੰ ਬਾਹਰ ਕੱਢਿਆ ਗਿਆ। ਬਾਹਰ ਕੱਢੇ ਜਾਣ ਦੇ ਬਾਅਦ ਸਟਾਲਿਨ ਨੇ ਕਿਹਾ ਕਿ ਵਿਧਾਨ ਸਭਾ ਪ੍ਰਧਾਨ ਨੇ ਸਾਨੂੰ ਜਬਰਨ ਬਾਹਰ ਕਰ ਦਿੱਤਾ, ਇਹ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖਰੀਦ-ਫਰੋਖਤ ਦਾ ਵਿਧਾਨ ਸਭਾ 'ਚ ਮੁੱਦਾ ਚੁੱਕਿਆ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ, ਇਸ ਲਈ ਸਾਡੇ ਨਾਲ ਇਹ ਵਿਵਹਾਰ ਕੀਤਾ ਗਿਆ। ਸਟਾਲਿਨ ਅਤੇ ਹੋਰ ਡੀ.ਐਮ.ਕੇ. ਨੇਤਾਵਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

 


ਓ ਪਨੀਰਸੇਲਵਮ ਦੇ ਅਗਵਾਈ ਵਾਲੇ ਏ.ਆਈ.ਏ.ਡੀ.ਐਮ.ਦੇ ਧੜੇ ਦੇ ਇਕ ਵਿਧਾਇਕ ਦੇ ਵੀਡੀਓ ਨੂੰ ਲੈ ਕੇ ਸੂਬੇ 'ਚ ਵਿਵਦਾ ਖੜ੍ਹਾ ਹੋ ਗਿਆ ਹੈ। ਇਸ ਬਿਆਨ 'ਚ ਉਨ੍ਹਾਂ ਨੇ ਫਰਵਰੀ 'ਚ ਹੋਏ ਵਿਸ਼ਵਾਸ ਮਤ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਕਥਿਤ ਖਰੀਦ-ਫਰੋਖਤ ਦਾ ਦਾਅਵਾ ਕੀਤਾ ਹੈ। ਪਨੀਰਸੇਲਵਮ ਨੇ ਵਿਧਾਇਕ ਐਸ.ਐਸ. ਸਰਵਨ ਤੋਂ ਉੱਚਿਤ ਸਪੱਸ਼ਟੀਕਰਨ ਮੰਗਿਆ ਹੈ। ਵੀਡੀਓ 'ਚ ਸਰਵਨ ਨੇ ਇਹ ਦਾਅਵਾ ਕੀਤਾ ਹੈ ਕਿ 18 ਫਰਵਰੀ ਨੂੰ ਹੋਏ ਵਿਸ਼ਵਾਸ ਮਤ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਪੈਸੇ ਦਿੱਤੇ ਗਏ ਸੀ। ਵਿਸ਼ਵਾਸ ਮਤ 'ਚ ਮੌਜੂਦਾ ਮੁੱਖ ਮੰਤਰੀ ਦੇ ਪਲਾਨੀਸਾਮੀ ਨੂੰ ਜਿੱਤ ਹਾਸਲ ਹੋਈ ਸੀ। ਮੁਦਰੈ (ਦੱਖਣੀ) ਦੇ ਵਿਧਾਇਕ ਸਰਵਨ ਨੇ ਕਿਹਾ ਕਿ ਕਥਿਤ ਖਰੀਦ-ਫਰੋਖਤ 'ਤੇ ਜਾਰੀ ਵੀਡੀਓ ਫੁਟੇਜ 'ਚ ਆਵਾਜ਼ 'ਚ ਆਵਾਜ਼ ਉਨ੍ਹਾਂ ਦੀ ਨਹੀਂ ਹੈ।

 


Related News