10ਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਦਾ ਸੁਨਹਿਰੀ ਮੌਕਾ, ਨਿਕਲੀਆਂ ਬੰਪਰ ਭਰਤੀਆਂ, ਜਾਣੋ ਕਿਵੇਂ ਹੋਵੇਗੀ ਚੋਣ

07/05/2024 12:36:29 PM

ਨਵੀਂ ਦਿੱਲੀ- ਸਟਾਫ ਸਿਲੈਕਸ਼ਨ ਕਮਿਸ਼ਨ  (SSC) ਨੇ ਮਲਟੀ ਟਾਸਕਿੰਗ (ਗੈਰ-ਤਕਨੀਕੀ) ਸਟਾਫ ਅਤੇ ਹੌਲਦਾਰ (CBIC and CBN) ਪ੍ਰੀਖਿਆ(SSC MTS 2024) ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਇੱਛੁਕ ਅਤੇ ਯੋਗ ਉਮੀਦਵਾਰ SSC ਦੀ ਅਧਿਕਾਰਤ ਵੈੱਬਸਾਈਟ http://ssc.gov.in 'ਤੇ ਜਾ ਕੇ ਨੋਟੀਫਿਕੇਸ਼ਨ ਦੇਖ ਸਕਦੇ ਹਨ।

ਕੁੱਲ 8,326 ਅਸਾਮੀਆਂ

SSC ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ MTS ਅਤੇ ਹੌਲਦਾਰ ਦੇ ਅਹੁਦਿਆਂ 'ਤੇ ਕੁੱਲ 8,326 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿਚੋਂ 4887 ਅਸਾਮੀਆਂ ਮਲਟੀ-ਟਾਸਕਿੰਗ ਸਟਾਫ ਲਈ ਹਨ, ਜਦੋਂ ਕਿ 3439 ਅਸਾਮੀਆਂ CBIC ਅਤੇ CBN ਵਿਚ ਹੌਲਦਾਰ ਦੀਆਂ ਅਸਾਮੀਆਂ ਲਈ ਹਨ।

31 ਜੁਲਾਈ ਤੱਕ ਅਪਲਾਈ ਕਰੋ

ਆਨਲਾਈਨ ਅਰਜ਼ੀ ਪ੍ਰਕਿਰਿਆ 31 ਜੁਲਾਈ, 2024 ਤੱਕ ਜਾਰੀ ਰਹੇਗੀ, ਜਦੋਂ ਕਿ ਅਰਜ਼ੀ ਫੀਸ (100 ਰੁਪਏ) ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 1 ਅਗਸਤ, 2024 ਹੈ। ਇਸ ਤੋਂ ਇਲਾਵਾ ਅਰਜ਼ੀ ਫਾਰਮ ਵਿਚ ਸੁਧਾਰ ਕਰਨ ਦੀ ਵਿੰਡੋ 16 ਅਗਸਤ ਤੋਂ 17 ਅਗਸਤ, 2024 ਤੱਕ ਹੋਵੇਗੀ।

ਉਮਰ ਹੱਦ

CBN (ਮਾਲ ਵਿਭਾਗ) ਵਿਚ MTS ਅਤੇ ਹੌਲਦਾਰ ਲਈ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। CBIC ਵਿਚ ਹੌਲਦਾਰ ਅਤੇ MTS ਦੀਆਂ ਕੁਝ ਅਸਾਮੀਆਂ ਲਈ ਉਮਰ ਹੱਦ 18-27 ਸਾਲ ਹੈ। ਦੋਵਾਂ ਮਾਮਲਿਆਂ ਵਿਚ ਉੱਪਰੀ ਉਮਰ ਹੱਦ 'ਚ ਛੋਟ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਲਾਗੂ ਹੋਵੇਗੀ।

ਵਿਦਿਅਕ ਯੋਗਤਾ

ਉਮੀਦਵਾਰਾਂ ਨੇ ਕੱਟ-ਆਫ ਤਾਰੀਖ਼ ਨੂੰ ਜਾਂ ਇਸ ਤੋਂ ਪਹਿਲਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

ਚੋਣ ਪ੍ਰਕਿਰਿਆ

ਯੋਗ ਬਿਨੈਕਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ (CBE) ਅਤੇ ਸਰੀਰਕ ਕੁਸ਼ਲਤਾ ਟੈਸਟ (PET)/ਭੌਤਿਕ ਮਿਆਰੀ ਟੈਸਟ (PST) ਸ਼ਾਮਲ ਹੋਣਗੇ। PET ਅਤੇ PST ਸਿਰਫ ਹੌਲਦਾਰ ਦੇ ਅਹੁਦੇ ਲਈ ਹਨ। ਇਸ ਤੋਂ ਇਲਾਵਾ ਕੰਪਿਊਟਰ ਆਧਾਰਿਤ ਪ੍ਰੀਖਿਆ ਅੰਗਰੇਜ਼ੀ, ਹਿੰਦੀ ਅਤੇ 13 ਖੇਤਰੀ ਭਾਸ਼ਾਵਾਂ - ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਵਿਚ ਕਰਵਾਈ ਜਾਵੇਗੀ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


Tanu

Content Editor

Related News