ਸ਼੍ਰੀਨਗਰ ''ਚ ਧਾਰਾ-370 ''ਤੇ ਪ੍ਰਦਰਸ਼ਨ, ਫਾਰੂਕ ਦੀ ਭੈਣ ਅਤੇ ਬੇਟੀ ਹਿਰਾਸਤ ''ਚ

10/15/2019 2:29:53 PM

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾਇਆ 70 ਦਿਨ ਤੋਂ ਜ਼ਿਆਦਾ ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਕਸ਼ਮੀਰ ਘਾਟੀ 'ਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਸ਼੍ਰੀਨਗਰ 'ਚ ਮੰਗਲਵਾਰ ਭਾਵ ਅੱਜ ਸਿਵਲ ਸੋਸਾਇਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲਾਲ ਚੌਕ 'ਤੇ ਕਈ ਔਰਤਾਂ ਧਾਰਾ-370 ਦੇ ਵਿਰੋਧ 'ਚ ਸੜਕਾਂ 'ਤੇ ਉਤਰੀਆਂ ਹਨ, ਜਿਸ ਵਿਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਸਾਫੀਆ ਅਬਦੁੱਲਾ ਖਾਨ ਅਤੇ ਭੈਣ ਸੁਰਈਆ ਵੀ ਸ਼ਾਮਲ ਸੀ। ਪੁਲਸ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦਾ ਵਿਰੋਧ ਕੀਤਾ।

Image result for Farooq Abdullah's sister Suraiya and daughter Safiya
ਇੱਥੇ ਦੱਸ ਦੇਈਏ ਕਿ ਬੀਤੀ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ਮਗਰੋਂ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਜਿਨ੍ਹਾਂ ਨੂੰ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ। ਕੁਝ ਨੇਤਾਵਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਸੀ। ਸਾਵਧਾਨੀ ਦੇ ਤੌਰ 'ਤੇ ਵੱਡੀ ਗਿਣਤੀ 'ਚ ਘਾਟੀ ਵਿਚ ਫੌਜ ਤਾਇਨਾਤ ਹੈ।


Tanu

Content Editor

Related News