ਸ਼੍ਰੀਨਗਰ ’ਚ ਭਿਆਨਕ ਅੱਗ, 4 ਮਕਾਨ ਸੜ ਕੇ ਸੁਆਹ
12/05/2022 12:46:52 PM

ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਸ਼੍ਰੀਨਗਰ ਦੇ ਛੱਤਬਲ ਇਲਾਕੇ ’ਚ ਐਤਵਾਰ ਅੱਗ ਲੱਗਣ ਕਾਰਨ 4 ਮਕਾਨ ਸੜ ਕੇ ਸੁਆਹ ਹੋ ਗਏ। ਫਾਇਰ ਅਤੇ ਐਮਰਜੈਂਸੀ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਸਵੇਰੇ ਕਰੀਬ 10.30 ਵਜੇ ਪਾਟਲੀਪੁਰਾ ਇਲਾਕੇ ਵਿਚ ਇੱਕ ਘਰ ਵਿੱਚ ਅੱਗ ਲੱਗ ਗਈ। ਇਸ ਨੇ ਆਸ-ਪਾਸ ਦੇ ਹੋਰ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
6 ਫਾਇਰ ਟੈਂਡਰ ਅੱਗ ਬੁਝਾਉਣ ਲਈ ਮੌਕੇ ’ਤੇ ਪਹੁੰਚ ਗਏ। ਸੰਘਣੀ ਆਬਾਦੀ ਵਾਲੇ ਖੇਤਰਾਂ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਇਕ ਔਰਤ ਸਮੇਤ 2 ਵਿਅਕਤੀ ਜ਼ਖਮੀ ਹੋ ਗਏ। ਅੱਗ ਦੌਰਾਨ ਇਕ ਗੈਸ ਸਿਲੰਡਰ ਵੀ ਫਟ ਗਿਆ, ਜਿਸ ਕਾਰਨ ਕੁਝ ਸਮੇਂ ਲਈ ਸਥਿਤੀ ਬੇਕਾਬੂ ਹੋ ਗਈ।