ਸ਼੍ਰੀਨਗਰ : ਡੀ. ਐਸ. ਪੀ. ਦਾ ਕੁੱਟ-ਕੁੱਟ ਕੇ ਕਤਲ, ਹੰਸਰਾਜ ਅਹੀਰ ਨੇ ਕਿਹਾ, ਹੋਵੇਗੀ ਕਾਰਵਾਈ

06/23/2017 5:23:10 PM

ਜੰਮੂ— ਸ਼੍ਰੀਨਗਰ 'ਚ ਭੀੜ ਵਲੋਂ ਡੀ.ਐਸ.ਪੀ ਨੂੰ ਕੁੱਟ-ਕੁੱਟ ਕੇ ਕਤਲ ਕੀਤੇ ਜਾਣ 'ਤੇ ਸ਼੍ਰੀਨਗਰ ਤੋਂ ਦਿੱਲੀ ਤੱਕ ਗੁੱਸਾ ਹੈ। ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਗੱਲ ਕੀਤੀ ਹੈ। ਹੰਸਰਾਜ ਅਹੀਰ ਦਾ ਕਹਿਣਾ ਹੈ ਕਿ ਵੀਰਵਾਰ ਦੀ ਘਟਨਾ ਬਹੁਤ ਦੁੱਖ ਵਾਲੀ ਹੈ। ਮੈਨੂੰ ਲੱਗਦਾ ਨਹੀਂ ਕਿ ਪੁਲਸ ਕਾਰਵਾਈ ਕਰਨ 'ਚ ਹਿਚਕੇਗੀ। ਅੱਗੇ ਅਜਿਹਾ ਨਾ ਹੋਵੇ ਇਸ ਨੂੰ ਰੋਕਣ ਲਈ ਕਾਰਵਾਈ ਕਰਾਂਗੇ। ਅਹੀਰ ਨੇ ਕਿਹਾ ਕਿ ਪਾਕਿਸਤਾਨ ਵਲੋਂ ਫੰਡਿੰਗ ਰਾਹੀਂ ਕਸ਼ਮੀਰ ਦੇ ਨੌਜਵਾਨਾਂ ਨੂੰ ਉਕਸਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਕਈ ਵਾਰ ਹੁੰਦੇ-ਹੁੰਦੇ ਬਚੀ ਹੈ ਅਤੇ ਅਸੀਂ ਕਾਰਵਾਈ ਕੀਤੀ ਹੈ। ਵਾਰ-ਵਾਰ ਸੁਰੱਖਿਆ ਫੋਰਸਾਂ ਅਤੇ ਪੁਲਸ ਨੂੰ ਨਿਸ਼ਾਨਾ ਬਣਾਉਣ 'ਤੇ ਹੰਸਰਾਜ ਅਹੀਰ ਦਾ ਕਹਿਣਾ ਹੈ ਕਿ ਸਾਡੀ ਫੌਜ ਅਤੇ ਪੁਲਸ ਦੇ ਜਵਾਨ ਬਹੁਤ ਮੁਸ਼ਕਲ ਹਾਲਤ 'ਚ ਕੰਮ ਕਰਦੇ ਹਨ। ਪੁਲਸ ਕਾਰਵਾਈ ਕਰੇਗੀ ਇਸ ਦਾ ਮੈਨੂੰ ਪੂਰਾ ਭਰੋਸਾ ਹੈ। ਪੁਲਸ ਚਾਹੇ ਤਾਂ ਕੇਂਦਰ ਸਰਕਾਰ ਸਹਾਇਤਾ ਦੇ ਸਕਦੀ ਹੈ। ਸਰਕਾਰ ਸੂਬਾ ਸਰਕਾਰ ਨੂੰ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹੈ। ਪੁਲਸ ਨੂੰ ਵੀ ਆਪਣੀ ਸੁਰੱਖਿਆ ਲਈ ਸੁਚੇਤ ਰਹਿਣਾ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਲਈ ਸਪੈਸ਼ਲ ਬਜਟ ਦੇ ਤੌਰ 'ਤੇ 80 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਮੀਰਵਾਈਜ਼ ਦੀ ਮੌਜੂਦਗੀ 'ਤੇ ਉਠੇ ਸਵਾਲਾਂ 'ਤੇ ਗ੍ਰਹਿ ਰਾਜ ਮੰਤਰੀ ਦਾ ਕਹਿਣਾ ਹੈ ਕਿ ਵੱਖਵਾਦੀਆਂ ਖਿਲਾਫ ਐਨ.ਆਈ.ਏ ਕਾਰਵਾਈ ਕਰ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਸੀਂ ਹੁਰੀਅਤ ਨੇਤਾਵਾਂ ਨੂੰ ਵੀ ਨਹੀਂ ਛੱਡਿਆ ਹੈ। 
ਅਹੀਰ ਨੇ ਕਿਹਾ ਕਿ ਪਾਕਿਸਤਾਨੀ ਨੇ ਆਈ ਹੋਈ ਫੰਡਿੰਗ ਫੜੀ ਹੈ। ਐਨ. ਆਈ. ਏ. ਵੱਖਵਾਦੀ ਨੇਤਾਵਾਂ ਨੂੰ ਪਾਕਿਸਤਾਨ ਤੋਂ ਹੋਣ ਵਾਲੀ ਫੰਡਿੰਗ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਹੈ। ਕਿਸੇ ਨੂੰ ਛੱਡਿਆ ਨਹੀਂ ਜਾਵੇਗਾ। ਸੰਵਿਧਾਨ ਮੁਤਾਬਕ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।


Related News