400 ਕਰੋੜ ਦਾ ਨੁਕਸਾਨ, ਫਿਰ ਵੀ ਨਹੀਂ ਕਟੇਗੀ ਵੇਂਕਟੇਸ਼ਵਰ ਮੰਦਰ ਦੇ 23,000 ਕਰਮਚਾਰੀਆਂ ਦੀ ਤਨਖਾਹ

05/11/2020 5:47:31 PM

ਤਿਰੂਪਤੀ- ਸ਼੍ਰੀ ਵੇਂਕਟੇਸ਼ਵਰ ਮੰਦਰ ਦਾ ਸੰਚਾਲਨ ਅਤੇ ਦੇਖਰੇਖ ਕਰਨ ਵਾਲੇ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀ.ਟੀ.ਡੀ.) ਨੇ 400 ਕਰੋੜ ਰੁਪਏ ਦੇ ਮਾਲੀਆ ਨੁਕਸਾਨ ਦੇ ਬਾਵਜੂਦ ਆਪਣੇ ਲਗਭਗ 23 ਹਜ਼ਾਰ ਕਰਮਚਾਰੀਆਂ ਦੀ ਤਨਖਾਹ ਕਟੌਤੀ ਲਾਗੂ ਨਹੀਂ ਕੀਤੀ ਹੈ ਅਤੇ ਉਸ ਨੂੰ ਅਗਲੇ 2 ਤੋਂ 3 ਮਹੀਨਿਆਂ ਲਈ ਪੂਰੀ ਤਨਖਾਹ ਦਾ ਭੁਗਤਾਨ ਕਰਨ ਦਾ ਭਰੋਸਾ ਹੈ। ਟੀ.ਟੀ.ਡੀ. ਦੇ ਚੇਅਰਮੈਨ ਵਾਈ.ਵੀ. ਸੁੱਬਾ ਰੈੱਡੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਹਰ ਮਹੀਨੇ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਟੀ.ਟੀ.ਡੀ. ਨੇ ਚੌਕਸੀ ਵਜੋਂ 20 ਮਾਰਚ ਤੋਂ ਹੀ ਮੰਦਰ 'ਚ ਪ੍ਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਸੀ।

ਰੈੱਡੀ ਨੇ ਕਿਹਾ ਕਿ ਗੰਭੀਰ ਆਰਥਿਕ ਸੰਕਟ ਦੇ ਬਾਜਵੂਦ ਟੀ.ਟੀ.ਡੀ. ਆਪਣੇ ਸਾਰੇ ਸਥਾਈ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਤੇ ਪੈਨਸ਼ਨਧਾਰੀਆਂ ਨੂੰ ਅਗਲੇ 2 ਜਾਂ 3 ਮਹੀਨਿਆਂ ਲਈ ਪੂਰੀ ਤਨਖਾਹ ਦਾ ਭੁਗਤਾਨ ਕਰਨ ਦੀ ਸਥਿਤੀ 'ਚ ਹੋਵੇਗਾ। ਮੰਦਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੀ.ਟੀ.ਡੀ. ਬੋਰਡ ਨੂੰ ਆਮਦਨ ਦੇ ਵਿਕਲਪਕ ਸਰੋਤਾਂ ਤੋਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਮੀਦ ਹੈ, ਜਿਵੇਂ ਕਿ ਸਾਵਧੀ ਜਮਾ (ਐੱਫ.ਡੀ.), ਜਿਸ 'ਚ 700 ਕਰੋੜ ਰੁਪਏ ਦਾ ਸਾਲਾਨਾ ਵਿਆਜ਼ ਮਿਲਦਾ ਹੈ। ਰਾਸ਼ਟਰੀਕਰਣ ਬੈਂਕਾਂ 'ਚ ਐੱਫ.ਡੀ. 'ਚ 1200 ਕਰੋੜ ਰੁਪਏ ਹਨ। ਮੰਦਰ 'ਚ ਹਰ ਸਾਲ ਲਗਭਗ 2.5 ਕਰੋੜ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ।


DIsha

Content Editor

Related News