ਗੋਤਬਾਯਾ ਨੇ ਸ਼ੁੱਭਕਾਮਨਾਵਾਂ ਲਈ ਪੀ.ਐੱਮ. ਮੋਦੀ ਨੂੰ ਕਿਹਾ ਸ਼ੁਕਰੀਆ

11/17/2019 4:29:15 PM

ਕੋਲੰਬੋ/ਨਵੀਂ ਦਿੱਲੀ (ਭਾਸ਼ਾ): ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਰਹੇ ਗੋਤਬਾਯਾ ਰਾਜਪਕਸ਼ੇ ਨੇ ਸ਼ੁੱਭਕਾਮਨਾਵਾਂ ਲਈ ਭਾਰਤ ਦੇ ਲੋਕਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਗੋਤਬਾਯਾ ਨੇ ਕਿਹਾ ਕਿ ਉਹ ਦੋਸਤੀ ਦੋ ਹੋਰ ਮਜ਼ਬੂਤ ਹੋਣ ਅਤੇ ਨੇੜਲੇ ਭਵਿੱਖ ਵਿਚ ਉਨ੍ਹਾਂ ਨਾਲ ਮੁਲਾਕਾਤ ਨੂੰ ਲੈ ਕੇ ਆਸਵੰਦ ਹਨ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ,'ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਨੂੰ ਧੰਨਵਾਦ ਦਿੰਦਾ ਹਾਂ। ਸਾਡੇ ਦੋਵੇਂ ਰਾਸ਼ਟਰ ਇਤਿਹਾਸ ਅਤੇ ਸਮਾਨ ਮਾਨਤਾਵਾਂ ਨਾਲ ਬੱਝੇ ਹਨ ਅਤੇ ਮੈਂ ਸਾਡੀ ਦੋਸਤੀ ਹੋਰ ਮਜ਼ਬੂਤ ਹੋਣ ਅਤੇ ਨੇੜਲੇ ਭਵਿੱਖ ਵਿਚ ਮੁਲਾਕਾਤ ਨੂੰ ਲੈ ਕੇ ਆਸਵੰਦ ਹਾਂ।''

 

ਗ੍ਰਹਿਯੁੱਧ ਦੇ ਦਿਨਾਂ ਵਿਚ ਰੱਖਿਆ ਸਕੱਤਰ ਰਹੇ ਗੋਤਬਾਯਾ (70) ਅਗਲੇ ਪੰਜ ਸਾਲ ਦੇ ਲਈ ਸ਼੍ਰੀਲੰਕਾ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਸੱਤਾਧਾਰੀ ਦਲ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਨੂੰ ਹਰਾਇਆ। ਉਹ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੀ ਜਗ੍ਹਾ ਲੈਣਗੇ। ਸਿਰੀਸੈਨਾ ਇਸ ਵਾਰ ਚੋਣ ਮੈਦਾਨ ਵਿਚ ਨਹੀਂ ਉਤਰੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ 'ਤੇ ਗੋਤਬਾਯਾ ਨੂੰ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ,''ਰਾਸ਼ਟਰਪਤੀ ਚੋਣਾਂ ਵਿਚ ਜਿੱਤ ਲਈ ਗੋਤਬਾਯਾ ਰਾਜਪਕਸ਼ੇ ਤੁਹਾਨੂੰ ਵਧਾਈ। ਮੈਂ, ਸਾਡੇ ਦੋਵੇਂ ਦੇਸ਼ਾਂ ਅਤੇ ਨਾਗਰਿਕਾਂ ਦੇ ਵਿਚ ਪੱਕੇ ਅਤੇ ਭਾਈਚਾਰੇ ਵਾਲੇ ਸੰਬੰਧਾਂ ਨੂੰ ਹੋਰ ਵੱਧ ਮਜ਼ਬੂਤ ਕਰਨ, ਸ਼ਾਂਤੀ, ਖੁਸ਼ਹਾਲੀ ਅਤੇ ਖੇਤਰ ਵਿਚ ਸੁਰੱਖਿਆ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਆਸ ਕਰਦਾ ਹਾਂ।''

 

ਪ੍ਰਧਾਨ ਮੰਤਰੀ ਮੋਦੀ ਦੀਆਂ ਸ਼ੁੱਭਕਾਮਨਾਵਾਂ ਦਾ ਜਵਾਬ ਦਿੰਦਿਆਂ ਗੋਤਬਾਯਾ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।


Vandana

Content Editor

Related News