ਸ਼੍ਰੀਲੰਕਾ ਦੀ ਆਜ਼ਾਦੀ ਦੇ 73 ਸਾਲ ਹੋਏ ਪੂਰੇ, PM ਮੋਦੀ ਨੇ ਦਿੱਤੀ ਵਧਾਈ
Thursday, Feb 04, 2021 - 09:30 PM (IST)
ਨੈਸ਼ਨਲ ਡੈਸਕ- ਗੁਆਂਢੀ ਦੇਸ਼ ਸ਼੍ਰੀਲੰਕਾ 4 ਫਰਵਰੀ ਦੇ ਦਿਨ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸ਼੍ਰੀਲੰਕਾਈ ਦੇ ਹਮਰੁਤਬਾ ਮਹਿੰਦਰ ਰਾਜਪਕਸ਼ੇ ਨੂੰ ਸ਼੍ਰੀਲੰਕਾ ਦੇ 73ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਕੋਲੰਬੋ ’ਚ ਭਾਰਤ ਦੇ ਹਾਈ ਕਮਿਸ਼ਨ ਵਲੋਂ ਜਾਰੀ ਇਕ ਬਿਆਨ ਅਨੁਸਾਰ ਪੀ. ਐੱਮ. ਮੋਦੀ ਨੇ ਸਾਂਝੇ ਭਾਸ਼ਾਈ, ਧਾਰਮਿਕ ਅਤੇ ਸੱਭਿਆਚਾਰ ਕੀਮਤਾਂ ਦੇ ਆਧਾਰ ’ਤੇ ਦੋਵਾਂ ਦੇਸ਼ਾਂ ਦੇ ਡੂੰਘੇ ਅਤੇ ਪੁਰਾਣੇ ਸਬੰਧਾਂ ਨੂੰ ਦੁਹਰਾਇਆ। ਤੁਹਾਨੂੰ ਦੱਸ ਦੇਈਏ ਕਿ ਭਾਰਤ 1947 ’ਚ ਆਜ਼ਾਦ ਹੋਇਆ, ਜਿਸਦੇ 6 ਮਹੀਨੇ ਬਾਅਦ 4 ਫਰਵਰੀ 1948 ਨੂੰ ਸ਼੍ਰੀਲੰਕਾ ਆਜ਼ਾਦ ਹੋਇਆ। ਇਸ ਦਿਨ ਪੂਰੇ ਦੇਸ਼ ’ਚ ਝੰਡਾ ਲਹਿਰਾਉਣ ਦੀਆਂ ਰਸਮਾਂ, ਡਾਂਸ, ਪਰੇਡ ਅਤੇ ਪ੍ਰਦਰਸ਼ਨਾਂ ਦੇ ਰਾਹੀ ਮਨਾਇਆ ਜਾਂਦਾ ਹੈ।
ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦਾ ਮੋਦੀ ਨੇ ਕੀਤਾ ਜ਼ਿਕਰ
ਮੋਦੀ ਨੇ ਪਿਛਲੇ ਕਈ ਸਾਲਾਂ ’ਚ ਦੋਵਾਂ ਦੇਸ਼ਾਂ ਦੇ ਵਿਚਾਲੇ ਸਹਿਯੋਗ ਦਾ ਜ਼ਿਕਰ ਕੀਤਾ। ਜਿਸ ’ਚ ਕੋਰੋਨਾ-19 ਮਹਾਮਾਰੀ ਦੇ ਵਿਰੁੱਧ ਸਾਂਝੀ ਲੜਾਈ ਵੀ ਸ਼ਾਮਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਦੋਵਾਂ ਦੇਸ਼ਾਂ ਦੇ ਵਿਚ ਮਜ਼ਬੂਤ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸਾਡੇ ਲੋਕ ਤਰੱਕੀ ਅਤੇ ਖੁਸ਼ਹਾਲੀ ਵਿਚ ਯੋਗਦਾਨ ਪਾਉਣਗੇ। ਹਾਈ ਕਮਿਸ਼ਨ ਨੇ ਦੱਸਿਆ ਕਿ ਵਧਾਈ ਪੱਤਰ ਭਾਰਤ ਅਤੇ ਸ਼੍ਰੀਲੰਕਾ ਦੇ ਵਿਚ ਲੀਡਰਸ਼ਿਪ ਪੱਧਰ ’ਤੇ ਨਿਯਮਤ ਗੱਲਬਾਤ ਦਾ ਹਿੱਸਾ ਹੈ, ਜਿਸਦੇ ਚੱਲਦੇ ਵਿਕਾਸ, ਵਪਾਰ ਅਤੇ ਆਰਥਿਕ ਸਬੰਧਾਂ ਦੇ ਖੇਤਰਾਂ ’ਚ ਮਹੱਤਵਪੂਰਨ ਪ੍ਰਗਤੀ ਹੋਈ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।