ਸੰਸਦ ਮੈਂਬਰ SPY ਰੈੱਡੀ ਦਾ ਹੈਦਰਾਬਾਦ ''ਚ ਦੇਹਾਂਤ
Wednesday, May 01, 2019 - 11:50 AM (IST)
ਹੈਦਰਾਬਾਦ-ਉਦਯੋਗਪਤੀ, ਸੰਸਦ ਮੈਂਬਰ ਅਤੇ ਜਨ ਸੈਨਾ ਨੇਤਾ ਐੱਸ. ਪੀ. ਵਾਈ. ਰੈੱਡੀ ਦੀ ਹੈਦਰਾਬਾਦ ਦੇ ਇੱਕ ਹਸਪਤਾਲ 'ਚ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 69 ਸਾਲ ਸੀ। ਐੱਸ. ਪੀ. ਵਾਈ. ਰੈੱਡੀ ਕਾਫੀ ਸਮੇਂ ਤੋਂ ਬੀਮਾਰ ਸੀ, ਉਨ੍ਹਾਂ ਨੂੰ ਪਿਛਲੇ ਮਹੀਨੇ ਹੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਐੱਸ. ਪੀ. ਵਾਈ. ਰੈੱਡੀ ਨੂੰ ਉਨ੍ਹਾਂ ਦੇ ਆਵਾਸ 'ਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਐੱਸ. ਪੀ. ਵਾਈ. ਰੈੱਡੀ 2004 ਅਤੇ 2009 'ਚ ਨੰਦਿਆਲ ਤੋਂ ਕਾਂਗਰਸ ਦੇ ਉਮੀਦਵਾਰ ਦੇ ਰੂਪ 'ਚ ਲੋਕ ਸਭਾ ਦੇ ਲਈ ਚੁਣੇ ਗਏ ਸੀ। 2014 'ਚ ਉਨ੍ਹਾਂ ਨੂੰ ਵਾਈ. ਐੱਸ. ਆਰ. ਕਾਂਗਰਸ ਨੇ ਉਮੀਦਵਾਰ ਦੇ ਰੂਪ 'ਚ ਚੋਣ ਜਿੱਤ ਦਰਜ ਕੀਤੀ ਸੀ ਪਰ ਚੋਣਾਂ ਤੋਂ ਤਰੁੰਤ ਬਾਅਦ ਉਹ ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ 'ਚ ਸ਼ਾਮਲ ਹੋ ਗਏ। ਸਾਲ 2009 ਦੇ ਲੋਕ ਸਭਾ ਚੋਣਾਂ 'ਚ ਤੇਦੇਪਾ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਰੈੱਡੀ ਜਨ ਸੈਨ 'ਚ ਸ਼ਾਮਲ ਹੋ ਗਏ। ਰੈੱਡੀ 11 ਅਪ੍ਰੈਲ ਨੂੰ ਬੀਮਾਰ ਹੋਣ ਕਾਰਨ ਚੋਣਾਂ 'ਚ ਪਾਰਟੀ ਲਈ ਪ੍ਰਚਾਰ ਨਹੀਂ ਕਰ ਸਕੇ ਸੀ। ਰੈੱਡੀ ਨੂੰ 3 ਅਪ੍ਰੈਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।