ਢਾਬੇ ’ਚ ਪੇੜੇ ’ਤੇ ਥੁੱਕ ਕੇ ਬਣਾਈਆਂ ਜਾ ਰਹੀਆਂ ਸਨ ਰੋਟੀਆਂ; ਵੀਡੀਓ ਵਾਇਰਲ
Tuesday, Mar 18, 2025 - 10:41 AM (IST)

ਮੋਦੀ ਨਗਰ- ਗਾਜ਼ੀਆਬਾਦ ਵਿਚ ਥੁੱਕ ਲਾ ਕੇ ਰੋਟੀਆਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥੁੱਕ ਲਾ ਕੇ ਰੋਟੀਆਂ ਬਣਾਉਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਗਾਜ਼ੀਆਬਾਦ ਦੇ ਮੁਰਾਦਨਗਰ ਥਾਣੇ ਦੇ ਦਿੱਲੀ-ਮੇਰਠ ਰੋਡ 'ਤੇ ਸਥਿਤ ਢਾਬੇ 'ਤੇ ਰੋਟੀ ਬਣਾਉਂਦੇ ਸਮੇਂ ਇਕ ਕਰਮੀ ਰੋਟੀ 'ਤੇ ਥੁੱਕ ਰਿਹਾ ਹੈ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਮਾਮਲਾ ਦਿੱਲੀ-ਮੇਰਠ ਰੋਡ ’ਤੇ ਆਦਰਸ਼ ਨਗਰ ਕਾਲੋਨੀ ਸਥਿਤ ਇਕ ਢਾਬੇ ਦਾ ਹੈ, ਜਿੱਥੇ ਪੇੜੇ ’ਤੇ ਥੁੱਕ ਲਾ ਕੇ ਰੋਟੀਆਂ ਬਣਾਈਆਂ ਜਾ ਰਹੀਆਂ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਪ੍ਰਜਾਪਤੀ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਹੰਗਾਮਾ ਕੀਤਾ ਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਮੁਰਾਦਨਗਰ ਥਾਣੇ ਨੇ ਰਿਪੋਰਟ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਤਵਾਰ ਰਾਤ ਕੁਝ ਨੌਜਵਾਨ ਉਕਤ ਢਾਬੇ ’ਚ ਖਾਣਾ ਖਾਣ ਗਏ ਸਨ। ਨੌਜਵਾਨਾਂ ਨੇ ਢਾਬੇ ਦੇ ਸੰਚਾਲਕ ਨੂੰ ਖਾਣਾ ਪੈਕ ਕਰਨ ਲਈ ਕਿਹਾ। ਨੌਜਵਾਨਾਂ ਨੇ ਵੇਖਿਆ ਕਿ ਤੰਦੂਰ ’ਚ ਰੋਟੀਆਂ ਲਾਉਣ ਵਾਲਾ ਕਾਰੀਗਰ ਰੋਟੀਆਂ ’ਤੇ ਥੁੱਕ ਰਿਹਾ ਸੀ। ਉਹ ਪਹਿਲਾਂ ਪੇੜੇ ’ਤੇ ਥੁੱਕਦਾ ਸੀ ਤੇ ਫਿਰ ਰੋਟੀ ਨੂੰ ਤੰਦੂਰ ’ਚ ਪਕਾਉਣ ਲਈ ਲਾਉਂਦਾ ਸੀ। ਨੌਜਵਾਨਾਂ ਨੇ ਇਸ ਦੀ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕਾਚੀ ਸਰਾਏ ਕਾਲੋਨੀ ਦੇ ਰਹਿਣ ਵਾਲੇ ਮੁਲਜ਼ਮ ਇਸਰਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਦੌਰਾਨ ਜਿਸ ਕਿਸੇ ਦਾ ਵੀ ਨਾਂ ਸਾਹਮਣੇ ਆਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।