ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ! ਜਲੰਧਰ ਵਿਖੇ ਖੁੱਲ੍ਹੇ ’ਚ ਪਿਲਾਈ ਜਾ ਰਹੀ ਸ਼ਰਾਬ
Sunday, Mar 16, 2025 - 01:28 PM (IST)

ਜਲੰਧਰ (ਮਹੇਸ਼)-ਹੁਸ਼ਿਆਰਪੁਰ ਰੋਡ ’ਤੇ ਨੰਗਲਸ਼ਾਮਾ ਚੌਕ ਕੋਲ ਇਕ ਅਹਤੇ ਦੇ ਬਾਹਰ ਖੁੱਲ੍ਹੇ ਵਿਚ ਹੀ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ ਅਤੇ ਕੁਝ ਲੋਕ ਗੱਡੀਆਂ ਵਿਚ ਬੈਠ ਕੇ ਵੀ ਸ਼ਰਾਬ ਪੀ ਰਹੇ ਸਨ, ਜਿਸ ਨੂੰ ਉਥੇ ਲੰਘ ਰਹੇ ਅਨੂਸੁਚਿਤ ਮਹਾਸਭਾ ਪੰਜਾਬ ਦੇ ਪ੍ਰਧਾਨ ਰਾਮ ਮੂਰਤੀ ਲਾਡੋਵਾਲੀ ਰੋਡ ਨੇ ਆਪਣੇ ਮੋਬਾਈਲ ਦੇ ਕੈਮਰੇ ਵਿਚ ਕੈਦ ਕਰਨ ਤੋਂ ਬਾਅਦ ਇਹ ਤਸਵੀਰਾਂ ਮੀਡੀਆ ਨੂੰ ਭੇਜ ਦਿੱਤੀਆਂ। ਤਸਵੀਰਾਂ ਵਿਚ ਟੇਬਲਾਂ ’ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਾਫ਼ ਵਿਖਾਈ ਦੇ ਰਹੀਆਂ ਸਨ।
ਇਹ ਵੀ ਪੜ੍ਹੋ : Punjab: ਇੰਗਲੈਂਡ ਦੀ ਧਰਤੀ ਨੇ ਖੋਹਿਆ ਮਾਪਿਆਂ ਦਾ ਜਵਾਨ ਪੁੱਤਰ, ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਦੱਸਿਆ ਕਿ ਬੇਖ਼ੌਫ਼ ਹੋ ਕੇ ਖੁੱਲ੍ਹੇ ਵਿਚ ਸ਼ਰਾਬ ਪਿਲਾ ਕੇ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਾਈਆਂ ਜਾ ਰਹੀ ਹਨ। ਰਾਮ ਮੂਰਤੀ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਕੰਮ ਕਿਸੇ ਸੈਟਿੰਗ ਦੇ ਬਿਨਾਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਜਲੰਧਰ ਦੀ ਪੁਲਸ ਕਮਿਸ਼ਨਰ ਧੰਨਪ੍ਰੀਤ ਕੌਰ ਤੋਂ ਮੰਗ ਕੀਤੀ ਕਿ ਇਸ ਪਾਸੇ ਵਿਸ਼ੇਸ਼ ਧਿਆਨ ਦਿੰਦੇ ਹੋਏ ਪੂਰੀ ਜਾਂਚ ਕਰਵਾਉਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਸਬੰਧੀ ਸਬੰਧਤ ਪੁਲਸ ਸਟੇਸ਼ਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਜਾਣ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: Youtuber ਦੇ ਘਰ 'ਤੇ ਗ੍ਰਨੇਡ ਨਾਲ ਹਮਲਾ, ਕੰਬਿਆ ਇਹ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e