ਹਸਪਤਾਲ 'ਚ ਮਰੀਜ਼ ਕੋਲ ਖੁੱਲ੍ਹੇਆਮ ਘੁੰਮ ਰਹੇ ਚੂਹੇ, ਵਾਇਰਲ ਵੀਡੀਓ ਦੇਖ ਲੋਕਾਂ ਦੇ ਉੱਡੇ ਹੋਸ਼
Sunday, Mar 09, 2025 - 11:41 AM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹਾ ਹਸਪਤਾਲ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਹਸਪਤਾਲ ਦੇ ਵਾਰਡ 'ਚ ਕਰੀਬ ਇਕ ਦਰਜਨ ਚੂਹੇ ਖੁੱਲ੍ਹੇਆਮ ਘੁੰਮਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ 'ਚ ਬਿਸਤਰ 'ਤੇ ਲੇਟੇ ਹੋਏ ਇਕ ਮਰੀਜ਼ ਦੇ ਸਿਰ ਕੋਲ ਵੱਡੀ ਗਿਣਤੀ 'ਚ ਚੂਹੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਗਈ ਹੈ, ਜਿਸ ਨਾਲ ਪੂਰੇ ਜ਼ਿਲ੍ਹੇ 'ਚ ਹੜਕੰਪ ਪੈ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਵਾਇਰਲ ਵੀਡੀਓ 'ਚ ਇਕ ਮਰੀਜ਼ ਦੇ ਕੋਲ ਘੁੰਮ ਰਹੇ ਹਨ। ਉੱਥੇ ਹੀ ਫਰਸ਼ ਤੋਂ ਲੈ ਕੇ ਟੇਬਲ 'ਤੇ ਚੂਹੇ ਹੀ ਚੂਹੇ ਨਜ਼ਰ ਆ ਰਹੇ ਹਨ। ਚੂਹੇ ਮਰੀਜ਼ ਦੇ ਨਾਲ ਰੱਖੀ ਟੇਬਲ 'ਤੇ ਰੱਖਿਆ ਸਾਮਾਨ ਖਾਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਜ਼ਿਲ੍ਹਾ ਹਸਪਤਾਲ ਮੰਡਲਾ ਦੇ ਸ਼ਿਸ਼ੂ ਵਾਰਡ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਇਕ ਮਰੀਜ਼ ਦੇ ਪਰਿਵਾਰ ਵਾਲੇ ਨੇ ਬਣਾਇਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ 'ਚ ਨੋਟਿਸ ਲਿਆ ਹੈ।
मंडला के जिला अस्पताल के बच्चा वॉर्ड में शिशुओं की बजाय चूहों का आतंक! यह स्थिति ना सिर्फ हैरान करने वाली है, बल्कि अस्पतालों की खस्ता हालत की पोल भी खोल देती है। मरीजों के बिस्तरों पर चूहे घूमते हुए देखे जा रहे हैं, जिससे मरीजों में भय का माहौल बन गया है। यह हालात दर्शाते हैं कि… pic.twitter.com/DmUyksxwO0
— Umang Singhar (@UmangSinghar) March 8, 2025
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਚੂਹੇ ਹੋਣ ਕਾਰਨ ਇੱਥੇ ਹੁਣ ਡਰ ਲੱਗ ਰਿਹਾ ਹੈ। ਚੂਹੇ ਨਵਜਨਮੇ ਬੱਚਿਆਂ ਦੀ ਸੁਰੱਖਿਆ ਲਈ ਖ਼ਤਰਾ ਹਨ। ਅਜਿਹੇ 'ਚ ਮੱਧ ਪ੍ਰਦੇਸ਼ ਸਰਕਾਰ ਦੇ ਇਸ ਹਸਪਤਾਲ 'ਚ ਮਰੀਜ਼ਾਂ ਲਈ ਉਪਲੱਬਧ ਸਿਹਤ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਕਲੈਕਟਰ ਨੇ ਸ਼ੁੱਕਰਵਾਰ ਨੂੰ ਹਸਪਤਾਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਹਸਪਤਾਲ ਪ੍ਰਬੰਧਨ, ਸਿਵਲ ਸਰਜਨ ਅਤੇ ਸੀ.ਐੱਮ.ਐੱਚ.ਓ. ਨੂੰ ਸਾਫ਼-ਸਫ਼ਾਈ 'ਚ ਲਾਪਰਵਾਹੀ ਨਹੀਂ ਵਰਤਣ ਦੇ ਨਿਰਦੇਸ਼ ਦਿੱਤੇ। ਮਾਮਲੇ 'ਚ ਹਸਪਤਾਲ ਮੈਨੇਜਮੈਂਟ ਅਤੇ ਸਿਵਲ ਸਰਜਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸਫ਼ਾਈ ਵਿਵਸਥਾ 'ਚ ਲਾਪਰਵਾਹੀ 'ਤੇ ਜਵਾਬ ਮੰਗਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8