ਹਾਦਸਿਆਂ ਨੂੰ ਰੋਕਣ ਲਈ ਨੈਸ਼ਨਲ ਹਾਈਵੇਅ ''ਤੇ ਲੱਗਣਗੇ ਸਪਾਈਕ ਬੈਰੀਅਰ, ਇੰਝ ਰੋਕਣਗੇ ਵਾਹਨ

08/14/2023 1:56:15 PM

ਨੈਸ਼ਨਲ ਡੈਸਕ - ਦੇਸ਼ ਦੇ ਨੈਸ਼ਨਲ ਹਾਈਵੇ (ਐੱਨ. ਐੱਚ.) 'ਤੇ ਔਸਤਨ ਹਰ ਤਿੰਨ ਦਿਨਾਂ ਬਾਅਦ ਗ਼ਲਤ ਸਾਈਡ ਤੋਂ ਆਉਣ-ਜਾਣ ਵਾਲੇ ਵਾਹਨਾਂ ਕਾਰਨ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਅਜਿਹਾ ਖ਼ਾਸ ਕਰਕੇ ਧੁੰਦ 'ਚ ਹੁੰਦਾ ਹੈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਨੂੰ ਰੋਕਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰਾਲਾ ਨੈਸ਼ਨਲ ਹਾਈਵੇ 'ਤੇ ਸਪਾਈਕ ਬੈਰੀਅਰ ਲਗਾਉਣ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਮੰਤਰਾਲੇ ਦੇ ਇੱਕ ਅਧਿਕਾਰੀ ਅਨੁਸਾਰ ਇਸ ਦੀ ਸ਼ੁਰੂਆਤ ਮੈਟਰੋ ਸ਼ਹਿਰਾਂ ਵਿੱਚੋਂ ਲੰਘਣ ਵਾਲੇ NH ਤੋਂ ਕੀਤੀ ਜਾਵੇਗੀ। 

ਇਨ੍ਹਾਂ ਬੈਰੀਅਰਾਂ ਨੂੰ ਲਗਾਉਣ 'ਤੇ ਹੋਣ ਵਾਲਾ ਖ਼ਰਚ 50 ਫ਼ੀਸਦੀ ਪੈਸਾ ਗ਼ਲਤ ਪਾਸੇ ਤੋਂ ਆਉਣ ਵਾਲੇ ਲੋਕਾਂ ਤੋਂ ਵਸੂਲੇ ਜਾਣ ਵਾਲੇ ਜੁਰਮਾਨੇ ਵਿੱਚੋਂ ਕੱਢਣ ਦੀ ਤਿਆਰੀ ਹੈ। ਇਸ ਵਿੱਚ ਲੋਹੇ ਦੇ ਫਰੇਮ ਵਿੱਚ ਠੋਸ ਸਟੀਲ ਦੀਆਂ ਵੱਡੀਆਂ ਕਿੱਲਾਂ ਲਗਾਈਆਂ ਜਾਂਦੀਆਂ ਹਨ। ਜਦੋਂ ਸਹੀ ਦਿਸ਼ਾ 'ਚ ਆ ਰਿਹਾ ਕੋਈ ਵਾਹਨ ਉਥੋਂ ਲੰਘਦਾ ਹੈ ਤਾਂ ਕਿੱਲ ਟਾਇਰ ਦੇ ਹੇਠਾਂ ਦਬ ਜਾਂਦੀ ਹੈ ਅਤੇ ਕਾਰ ਬਿਨਾਂ ਕਿਸੇ ਨੁਕਸਾਨ ਦੇ ਲੰਘ ਜਾਂਦੀ ਹੈ। ਜਦੋਂ ਕਾਰ ਗਲਤ ਦਿਸ਼ਾ ਤੋਂ ਆਉਂਦੀ ਹੋਈ ਉਸ 'ਤੇ ਚੜ੍ਹ ਜਾਂਦੀ ਹੈ, ਜਿਸ ਨਾਲ ਕਿੱਲ ਹੇਠਾਂ ਨਹੀਂ ਦੱਬਦੀ ਅਤੇ ਟਾਇਰ ਪੰਕਚਰ ਹੋ ਜਾਂਦਾ ਹੈ। ਇਸ ਨਾਲ ਗੱਡੀ ਤੁਰੰਤ ਰੁਕ ਜਾਂਦੀ ਹੈ।

ਜ਼ਿਆਦਾਤਰ ਸਪਾਈਕ ਬੈਰੀਅਰ ਦੋ ਟੋਲ ਪਲਾਜ਼ਿਆਂ ਦੇ ਵਿਚਕਾਰ ਉਨ੍ਹਾਂ ਥਾਵਾਂ 'ਤੇ ਲਗਾਏ ਜਾਣਗੇ ਜਿੱਥੇ ਸੜਕ 'ਤੇ ਕੱਟ ਪੁਆਇੰਟ ਹਨ। ਦੋ ਟੋਲ ਦੇ ਵਿਚਕਾਰ ਦੋ ਸਪਾਈਕ ਬੈਰੀਅਰ ਲਗਾਏ ਜਾਣਗੇ। ਗੱਡੀ ਦੇ ਪੰਕਚਰ ਹੁੰਦੇ ਹੀ ਡਰਾਈਵਰ ਦਾ ਚਲਾਨ ਮੌਕੇ 'ਤੇ ਹੀ ਕੱਟਿਆ ਜਾਵੇਗਾ। ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ ਦੇਸ਼ ਵਿੱਚ ਸੜਕ ਹਾਦਸਿਆਂ ਦਾ ਇੱਕ ਹੋਰ ਵੱਡਾ ਕਾਰਨ ਹੈ। 2017 ਤੋਂ 2021 ਤੱਕ ਇਨ੍ਹਾਂ ਹਾਦਸਿਆਂ ਵਿੱਚ 43 ਹਜ਼ਾਰ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਕੱਲੇ 2021 ਵਿਚ ਇਸ ਕਾਰਨ 20,351 ਮੌਤਾਂ ਹੋਈਆਂ ਹਨ।


rajwinder kaur

Content Editor

Related News