SpiceJet ਦੀ ਮੁੰਬਈ-ਦੁਰਗਾਪੁਰ ਫਲਾਈਟ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਹੋਈ ਹਾਦਸੇ ਦਾ ਸ਼ਿਕਾਰ(Video)
Monday, May 02, 2022 - 02:49 PM (IST)
ਨਵੀਂ ਦਿੱਲੀ - ਸਪਾਈਸ ਜੈੱਟ ਦੀ ਮੁੰਬਈ-ਦੁਰਗਾਪੁਰ ਉਡਾਣ ਐਤਵਾਰ ਨੂੰ ਹਵਾਈ ਅੱਡੇ 'ਤੇ ਉਤਰਦੇ ਸਮੇਂ ਵਾਯੂਮੰਡਲ ਵਿਚ ਗੰਭੀਰ ਗੜਬੜ ਦਾ ਸ਼ਿਕਾਰ ਹੋ ਗਈ। ਖ਼ਰਾਬ ਮੌਸਮ ਕਾਰਨ ਜਹਾਜ ਤੂਫ਼ਾਨ ਦੀ ਲਪੇਟ ਵਿਚ ਆ ਗਿਆ ਅਤੇ ਕੈਬਿਨ ਵਿਚ ਪਿਆ ਸਮਾਨ ਯਾਤਰੀਆਂ ਦੇ ਉੱਪਰ ਡਿੱਗ ਗਿਆ। ਇਸ ਕਾਰਨ ਜਹਾਜ ਵਿਚ ਸਵਾਰ 12 ਯਾਤਰੀ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਯਾਤਰੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, ''1 ਮਈ ਨੂੰ ਸਪਾਈਸਜੈੱਟ ਦਾ ਬੋਇੰਗ ਬੀ737 ਜਹਾਜ਼ ਮੁੰਬਈ ਤੋਂ ਦੁਰਗਾਪੁਰ ਲਈ ਉਡਾਣ SG-945 ਦਾ ਸੰਚਾਲਨ ਕਰਦੇ ਸਮੇਂ ਹਵਾਈ ਅੱਡੇ 'ਤੇ ਲੈਂਡ ਕਰ ਰਿਹਾ ਸੀ ਕਿ ਉਸ ਸਮੇਂ ਇਸ ਵਿਚ ਗੰਭੀਰ ਖ਼ਰਾਬੀ ਆ ਗਈ, ਜਿਸ ਕਾਰਨ ਕੁਝ ਯਾਤਰੀ ਜ਼ਖਮੀ ਹੋ ਗਏ। "
ਬੁਲਾਰੇ ਨੇ ਦੱਸਿਆ ਕਿ ਦੁਰਗਾਪੁਰ ਵਿਖੇ ਜਹਾਜ਼ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਬੁਲਾਰੇ ਨੇ ਕਿਹਾ "ਸਪਾਈਸਜੈੱਟ ਇਸ ਮੰਦਭਾਗੀ ਘਟਨਾ 'ਤੇ ਅਫ਼ਸੋਸ ਪ੍ਰਗਟ ਕਰਦਾ ਹੈ ਅਤੇ ਜ਼ਖ਼ਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ" ।
ਇਹ ਵੀ ਪੜ੍ਹੋ : ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ, ਮਹਿੰਗਾ ਹੋਇਆ LPG Gas Cylinder
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।