ਸਪਾਈਸਜੈੱਟ ਦੇ ਮੁਸਾਫਰ 45 ਮਿੰਟ ਤੱਕ ਬੱਸ ਦੀ ਉਡੀਕ ਕਰਨ ਪਿਛੋਂ ਰਨਵੇਅ ’ਤੇ ਪੈਦਲ ਤੁਰੇ, ਜਾਂਚ ਸ਼ੁਰੂ

Sunday, Aug 07, 2022 - 05:26 PM (IST)

ਨਵੀਂ ਦਿੱਲੀ (ਭਾਸ਼ਾ)- ਸਪਾਈਸਜੈੱਟ ਦੇ ਹੈਦਰਾਬਾਦ ਤੋਂ ਦਿੱਲੀ ਆਏ ਇਕ ਹਵਾਈ ਜਹਾਜ਼ ’ਚੋਂ ਉਤਰੇ ਕਈ ਮੁਸਾਫ਼ਰ ਸ਼ਨੀਵਾਰ ਰਾਤ ਰਨਵੇਅ ’ਤੇ ਪੈਦਲ ਹੀ ਤੁਰਨ ਲੱਗ ਪਏ ਕਿਉਂਕਿ ਏਅਰਲਾਈਨ ਉਨ੍ਹਾਂ ਨੂੰ ਟਰਮਿਨਲ ਤੱਕ ਲਿਜਾਣ ਲਈ ਲਗਭਗ 45 ਮਿੰਟ ਤੱਕ ਕੋਈ ਬੱਸ ਮੁਹੱਈਆ ਨਹੀਂ ਕਰਵਾ ਸਕੀ। ਸੂਤਰਾਂ ਨੇ ਐਤਵਾਰ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : SC ਦੀ ਵੱਡੀ ਟਿੱਪਣੀ : ਅਣਵਿਆਹੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਨਾ ਦੇਣਾ ਆਜ਼ਾਦੀ ਖੋਹਣ ਬਰਾਬਰ

ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਸਪਾਈਸਜੈੱਟ ਨੇ ਇਕ ਬਿਆਨ 'ਚ ਕਿਹਾ,''ਸਪਾਈਸਜੈੱਟ ਦੀ ਹੈਦਰਾਬਾਦ-ਦਿੱਲੀ ਫਲਾਈਟ ਦੇ ਯਾਤਰੀਆਂ ਨੂੰ 6 ਅਗਸਤ ਨੂੰ ਟਰਮੀਨਲ ਵੱਲ ਤੁਰਨ ਲਈ ਮਜ਼ਬੂਰ ਕੀਤੇ ਜਾਣ ਦੀ ਸੂਚਨਾ ਪੂਰੀ ਤਰ੍ਹਾਂ ਗਲਤ ਹੈ ਅਤੇ ਇਸ ਤੋਂ ਇਨਕਾਰ ਕੀਤਾ ਗਿਆ ਹੈ।'' ਏਅਰਲਾਈਨ ਨੇ ਕਿਹਾ, ''ਰਨਵੇਅ ਤੋਂ ਟਰਮਿਨਲ ਬਿਲਡਿੰਗ ਤੱਕ ਲਿਜਾਣ ਲਈ ਬੱਸ ਦੇ ਆਉਣ ਵਿਚ ਮਾਮੂਲੀ ਦੇਰੀ। ਸਾਡੇ ਸਟਾਫ਼ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕੁਝ ਯਾਤਰੀ ਟਰਮਿਨਲ ਵੱਲ ਤੁਰ ਪਏ। ਉਹ ਕੁਝ ਮੀਟਰ ਦੂਰ ਚਲੇ ਗਏ ਹੋਣਗੇ, ਉਦੋਂ ਹੀ ਬੱਸਾਂ ਆ ਗਈਆਂ। ਪੈਦਲ ਯਾਤਰੀਆਂ ਸਮੇਤ ਸਾਰੇ ਯਾਤਰੀਆਂ ਨੂੰ ਬੱਸਾਂ ਰਾਹੀਂ ਟਰਮਿਨਲ ਦੀ ਇਮਾਰਤ ਤੱਕ ਲਿਜਾਇਆ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News