ਦੇਸ਼ ’ਚ ਕੋਰੋਨਾ ਟੀਕਾਕਰਨ ਦਾ 100 ਕਰੋੜ ਦਾ ਅੰਕੜਾ ਪਾਰ, ਸਪਾਈਸਜੈੱਟ ਨੇ ਇੰਝ ਮਨਾਈ ਖ਼ੁਸ਼ੀ (ਤਸਵੀਰਾਂ)

10/22/2021 2:01:10 PM

ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਕੋਰੋਨਾ ਟੀਕੇ ਦੀਆਂ 100 ਕਰੋੜ ਖੁਰਾਕਾਂ ਦਿੱਤੇ ਜਾਣ ਦਾ ਮੁਕਾਮ ਹਾਸਲ ਕਰਨ ਮੌਕੇ ਸਪਾਈਸਜੈੱਟ ਨੇ ਵੀਰਵਾਰ ਨੂੰ ਇਸ ਦਾ ਖ਼ਾਸ ਤਰੀਕੇ ਨਾਲ ਜਸ਼ਨ ਮਨਾਇਆ। ਸਪਾਈਸਜੈੱਟ ਨੇ ਦਿੱਲੀ ਹਵਾਈ ਅੱਡੇ ’ਤੇ ਆਪਣੇ ਬੋਇੰਗ 737 ਜਹਾਜ਼ ’ਤੇ ਬਣੀ ਇਕ ਵਿਸ਼ੇਸ਼ ਤਸਵੀਰ (ਲਿਵਰੀ) ਦਾ ਉਦਘਾਟਨ ਕੀਤਾ। ਸਪਾਈਸਜੈੱਟ ਦੇ ਤਿੰਨ ਬੋਇੰਗ 737 ਜਹਾਜ਼ਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਕਰਮੀਆਂ ਦੀਆਂ ਤਸਵੀਰ ਬਣੀ ਹੋਈ ਹੈ।

PunjabKesari

ਇਸ ਮੌਕੇ ਮੌਜੂਦ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ, ਕਿਉਂਕਿ ਕੋਰੋਨਾ ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਦਿੱਤਾ ਜਾਣਾ ‘ਦੇਸ਼ ਦੀ ਉਪਲੱਬਧੀ’ ਹੈ। ਉਨ੍ਹਾਂ ਨੇ ਸਾਰੇ ਸਿਹਤ ਕਰਮੀਆਂ ਨੂੰ ਇਸ ਉਪਲੱਬਧੀ ’ਤੇ ਵਧਾਈ ਦੇਣ ਤੋਂ ਬਾਅਦ ਕਿਹਾ,‘ਮੈਨੂੰ ਭਰੋਸਾ ਹੈ ਕਿ ਕੋਰੋਨਾ ਵਾਇਰਸ ਹਾਰੇਗਾ ਅਤੇ ਦੇਸ਼ ਜਿੱਤੇਗਾ।’’

PunjabKesari

PunjabKesari

PunjabKesari


DIsha

Content Editor

Related News