ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 4 ਲੋਕਾਂ ਦੀ ਦਰਦਨਾਕ ਮੌਤ

Saturday, Apr 08, 2023 - 05:02 PM (IST)

ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 4 ਲੋਕਾਂ ਦੀ ਦਰਦਨਾਕ ਮੌਤ

ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਨੇੜੇ ਹਾਈਵੇਅ 'ਤੇ 2 ਕਾਰਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਇਕ ਕਾਰ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਕਾਰ ਦੇ ਤਿੰਨ ਲੋਕ ਜ਼ਖ਼ਮੀ ਹੋ ਗਏ। ਤਰਾਵੜੀ ਥਾਣਾ ਦੇ ਇੰਚਾਰਜ ਸੰਦੀਪ ਸਿੰਘ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਕਰਨਾਲ-ਦਿੱਲੀ ਨੈਸ਼ਨਲ ਹਾਈਵੇਅ 'ਤੇ ਇਕ ਗੱਡੀ ਦਾ ਟਾਇਰ ਪੰਚਰ ਹੋ ਗਿਆ ਸੀ, ਜਦੋਂ ਕਿ ਇਕ ਹੋਰ ਗੱਡੀ ਖ਼ਰਾਬ ਹੋ ਗਈ ਸੀ। ਗਸ਼ਤ 'ਤੇ ਤਾਇਨਾਤ ਥਾਣੇ ਦਾ ਇਕ ਹੈੱਡ ਕਾਂਸਟੇਬਲ ਵੀ ਮੌਕੇ 'ਤੇ ਪਹੁੰਚ ਕੇ ਮਦਦ ਕਰ ਰਿਹਾ ਸੀ। ਪਿੱਛਿਓਂ ਤੇਜ਼ ਰਫ਼ਤਾਰ ਇਕ ਟਰੱਕ ਆਇਆ ਅਤੇ ਉਸ ਨੇ ਗੱਡੀ ਟੱਕਰ ਮਾਰ ਦਿੱਤੀ। ਗੱਡੀ ਅੱਗੇ ਖੜ੍ਹੀ ਦੂਜੀ ਗੱਡੀ ਨਾਲ ਜਾ ਟਕਰਾਈ। 

ਐੱਸ.ਐੱਚ.ਓ. ਸੰਦੀਪ ਅਨੁਸਾਰ, ਹਾਦਸੇ 'ਚ ਜ਼ਖ਼ਮੀ ਹੋਏ 3 ਲੋਕਾਂ ਨੇ ਕਰਨਾਲ ਕਲਪਣਾ ਚਾਵਲਾ ਮੈਡੀਕਲ ਕਾਲਜ 'ਚ ਦਮ ਤੋੜ ਦਿੱਤਾ, ਜਦੋਂ ਕਿ ਚੌਥੇ ਵਿਅਕਤੀ ਦੀ ਮੌਤ ਪੀ.ਜੀ.ਆਈ. ਰੋਹਤਕ 'ਚ ਹੋਈ। ਇਕ ਗੱਡੀ ਦਾ ਡਰਾਈਵਰ ਬਿਲਕੁੱਲ ਠੀਕ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਮ੍ਰਿਤਕ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ। ਇਨ੍ਹਾਂ 'ਚੋਂ ਇਕ ਨੌਜਵਾਨ ਸੀ.ਏ. ਸੀ, ਜੋ ਕਿਸੇ ਸੈਮੀਨਾਰ 'ਚ ਸ਼ਾਮਲ ਹੋਣ ਜਾ ਰਹੇ ਸਨ। ਪੁਲਸ ਨੇ ਦੋਵੇਂ ਗੱਡੀਆਂ ਅਤੇ ਟਰੱਕ ਕਬਜ਼ੇ 'ਚ ਲੈ ਕੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

DIsha

Content Editor

Related News