ਤੇਜ਼ ਰਫ਼ਤਾਰ ਟਰੱਕ ਨੇ ਤੀਜੀ ਜਮਾਤ ਦੇ ਵਿਦਿਆਰਥੀ ਨੂੰ ਕੁਚਲਿਆ, ਮੌਤ
Monday, Aug 07, 2023 - 11:50 AM (IST)
ਫਰੀਦਾਬਾਦ (ਭਾਸ਼ਾ)- ਹਰਿਆਣਾ ਦੇ ਫਰੀਦਾਬਾਦ ਦੀ ਗ੍ਰੀਨ ਫੀਲਡ ਕਾਲੋਨੀ 'ਚ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ 7 ਸਾਲਾ ਇਕ ਮੁੰਡੇ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਫਰੀਦਾਬਾਦ ਸੈਕਟਰ 31 ਪੁਲਸ ਥਾਣੇ 'ਚ ਮਾਮਲੇ ਨੂੰ ਲੈ ਕੇ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮੌਕੇ ਤੋਂ ਵਾਹਨ ਸਮੇਤ ਫਰਾਰ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਪੀੜਤ ਦੀ ਪਛਾਣ ਆਦੀ ਵਜੋਂ ਹੋਈ ਹੈ, ਉਹ ਗ੍ਰੀਨ ਫੀਲਡ ਕਾਲੋਨੀ 'ਚ ਆਪਣੇ ਘਰ ਦੇ ਬਾਹਰ ਸਾਈਕਲ ਚਲਾ ਰਿਹਾ ਸੀ, ਉਦੋਂ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਉਸ ਨੇ ਦੱਸਿਆ ਕਿ ਆਦੀ ਨਵੀਂ ਦਿੱਲੀ ਦੇ ਸਾਕੇਤ ਸਥਿਤ ਅੰਮ੍ਰਿਤਾ ਸਕੂਲ 'ਚ ਜਮਾਤ ਤਿੰਨ ਦਾ ਵਿਦਿਆਰਥੀ ਸੀ।
ਇਹ ਵੀ ਪੜ੍ਹੋ : ਸੈਲਫ਼ੀ ਲੈਂਦੇ ਸਮੇਂ ਨਦੀ 'ਚ ਡਿੱਗੀ ਮੈਡੀਕਲ ਦੀ ਵਿਦਿਆਰਥਣ, ਹੋਈ ਦਰਦਨਾਕ ਮੌਤ
ਪੁਲਸ ਅਨੁਸਾਰ ਆਦੀ ਦੇ ਪਿਤਾ ਰਵੀ ਕੁਮਾਰ ਮਾਨਵ ਰਚਨਾ ਯੂਨੀਵਰਸਿਟੀ 'ਚ ਅਰਥਸ਼ਸਾਸਤਰ ਅਤੇ ਗਣਿਤ ਦੀ ਪ੍ਰੀਖਿਆ ਸੁਪਰਵਾਈਜ਼ਰ ਹਨ। ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਘਰ ਕੋਲ ਸੜਕ 'ਤੇ ਸਾਈਕਲ ਚਲਾ ਰਿਹਾ ਸੀ, ਉਦੋਂ ਪਾਣੀ ਦੀ ਟੈਂਕ ਵੱਲੋਂ ਤੇਜ਼ੀ ਨਾਲ ਟਰੱਕ ਆਇਆ ਅਤੇ ਉਨ੍ਹਾਂ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਸਥਾਨਕ ਲੋਕਾਂ ਨੇ ਟਰੱਕ ਦਾ ਪਿੱਛਾ ਕੀਤਾ ਪਰ ਡਰਾਈਵਰ ਦੌੜਨ 'ਚ ਸਫ਼ਲ ਰਿਹਾ। ਉਸ ਨੇ ਦੱਸਿਆ ਕਿ ਲੋਕਾਂ ਨੇ ਵਾਹਨ ਦਾ ਰਜਿਸਟਰੇਸ਼ਨ ਸੰਖਿਆ ਲਿਖ ਲਿਆ ਹੈ ਅਤੇ ਜਾਣਕਾਰੀ ਦੇ ਆਧਾਰ 'ਤੇ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8