ਲਾਕਡਾਊਨ-5 ''ਤੇ ਅਟਕਲਾਂ ਬੇਬੁਨਿਆਦ : ਗ੍ਰਹਿ ਮੰਤਰਾਲਾ

Wednesday, May 27, 2020 - 09:39 PM (IST)

ਲਾਕਡਾਊਨ-5 ''ਤੇ ਅਟਕਲਾਂ ਬੇਬੁਨਿਆਦ : ਗ੍ਰਹਿ ਮੰਤਰਾਲਾ

ਨਵੀਂ ਦਿੱਲੀ (ਇੰਟ)- ਕੁਝ ਖਬਰਾਂ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਆਪਣੇ ਪ੍ਰਸਿੱਧ ਪ੍ਰੋਗਰਾਮ 'ਮਨ ਕੀ ਬਾਤ' 'ਚ ਲਾਕਡਾਊਨ ਦੇ ਪੰਜਵੇਂ ਪੜਾਅ ਦਾ ਐਲਾਨ ਵੀ ਕਰ ਸਕਦੇ ਹਨ। ਇਸ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਦਾਅਵਿਆਂ 'ਚ ਕੋਈ ਦਮ ਨਹੀਂ ਹੈ। ਲਾਕਡਾਊਨ-5 ਦੀਆਂ ਖਬਰਾਂ ਬਿਲਕੁਲ ਬੇਬੁਨਿਆਦ ਹੈ। ਅਜਿਹੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦਾ ਪੰਜਵਾਂ ਪੜਾਅ 11 ਸ਼ਹਿਰਾਂ 'ਤੇ ਕੇਂਦਰਿਤ ਹੋਵੇਗਾ। ਇਨ੍ਹਾਂ ਸ਼ਹਿਰਾਂ 'ਚ 70 ਫੀਸਦੀ ਤੋਂ ਜ਼ਿਆਦਾ ਕੋਰੋਨਾ ਕੇਸ ਹਨ। ਬਾਕੀ ਦੇਸ਼ 'ਚ ਛੂਟ ਦਾ ਦਾਇਰਾ ਵਧਾਇਆ ਜਾ ਸਕਦਾ ਹੈ।
ਲਾਕਡਾਊਨ 'ਤੇ ਝੂਠ ਨਾ ਫੈਲਾਉਣ ਰਾਹੁਲ : ਭਾਜਪਾ
ਲਾਕਡਾਊਨ ਨੂੰ ਫੇਲ ਦੱਸਦੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਗਲਤ ਬਿਆਨਬਾਜ਼ੀ ਕਰਕੇ ਤੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਕੋਵਿਡ-19 ਮਹਾਮਾਰੀ ਦੇ ਵਿਰੁੱਧ ਦੇਸ਼ ਦੀ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਵਿਸ਼ੇ 'ਤੇ ਦੁਨੀਆ ਦੇ ਅੰਕੜਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ।


author

Gurdeep Singh

Content Editor

Related News