ਧਾਰਿਮਕ ਸੰਦੇਸ਼ਾਂ ਨਾਲ ਸਜਾਈਆਂ ਜਾਣਗੀਆਂ ਪ੍ਰਕਾਸ਼ ਪੁਰਬ ਮੌਕੇ ਚੱਲਣ ਵਾਲੀਆਂ ਟਰੇਨਾਂ

10/19/2019 4:15:37 PM

ਨਵੀਂ ਦਿੱਲੀ (ਕਮਲ ਕਾਂਸਲ)— 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਲਈ ਰੇਲਵੇ ਨੇ ਵੀ ਕਮਰ ਕੱਸ ਲਈ ਹੈ। ਦਰਅਸਲ 550ਵੇਂ ਪ੍ਰਕਾਸ਼ ਪੁਰਬ ਨੂੰ ਦੇਖਦਿਆਂ ਵੱਡੀ ਗਿਣਤੀ 'ਚ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਦੇ ਹਨ, ਇਸ ਲਈ ਰੇਲਵੇ ਵਿਭਾਗ ਸਪੈਸ਼ਲ ਟਰੇਨਾਂ ਚਲਾਏਗਾ। ਇੱਥੇ ਦੱਸ ਦੇਈਏ ਕਿ ਪੂਰਵਾਂਚਲ ਅਤੇ ਬਿਹਾਰ ਦੇ ਲੋਕ ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਹਨ।

ਸੁਲਤਾਨਪੁਰੀ ਲੋਧੀ ਸਮੇਤ ਸਿੱਖ ਧਾਰਮਿਕ ਥਾਵਾਂ ਲਈ 17 ਟਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਦਿੱਲੀ ਤੋਂ ਪੰਜਾਬ ਲਈ ਚੱਲਣਗੀਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਟਰੇਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਬਾਰੇ ਤਸਵੀਰਾਂ ਹੋਣਗੀਆਂ ਅਤੇ ਜਾਣਕਾਰੀ ਦਿੱਤੀ ਜਾਵੇਗੀ। ਗੁਰੂ ਜੀ ਨਾਲ ਜੁੜੀਆਂ ਸਾਖੀਆਂ ਦੀਆਂ ਤਸਵੀਰਾਂ ਵੀ ਲਾਈਆਂ ਜਾ ਰਹੀਆਂ ਹਨ। ਪੁਕਾਸ਼ ਪੁਰਬ ਮੌਕੇ ਚੱਲਣ ਵਾਲੀਆਂ ਟਰੇਨਾਂ 'ਚ ਹੋਰ ਵੀ ਵਾਧੂ ਕੋਚ ਲਾਉਣ ਦਾ ਐਲਾਨ ਹੋਇਆ ਹੈ। ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਰੇਲਵੇ ਨੇ ਖਾਣਾ ਅਤੇ ਸ਼ੁੱਧ ਪਾਣੀ ਦੇਣ ਦੀ ਤਿਆਰੀ ਕੀਤੀ ਹੈ। ਕਿਉਂਕਿ ਰੇਲਵੇ ਦੇ ਖਾਣੇ 'ਤੇ ਸਵਾਲ ਖੜ੍ਹੇ ਹੁੰਦੇ ਹਨ। ਬਸ ਇੰਨਾ ਹੀ ਨਹੀਂ ਤਿਉਹਾਰੀ ਸੀਜ਼ਨ 'ਚ ਟਿਕਟਾਂ ਦੀ ਕਾਲਾਬਾਜ਼ਾਰੀ 'ਤੇ ਵੀ ਧਿਆਨ ਦੇ ਰਹੇ ਹਨ। ਸੁਰੱਖਿਆ ਨੂੰ ਲੈ ਕੇ ਸੀ. ਸੀ. ਟੀ. ਵੀ. ਕੈਮਰੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ।


Tanu

Content Editor

Related News