ਭਗਵਾਨ ਰਾਮ ਨਾਲ ਜੁੜੇ 30 ਤੋਂ ਵੱਧ ਤੀਰਥ ਸਥਾਨਾਂ ਦੇ ਦਰਸ਼ਨ ਲਈ ਚੱਲੇਗੀ ਵਿਸ਼ੇਸ਼ ਟ੍ਰੇਨ
Sunday, Jul 06, 2025 - 12:07 AM (IST)

ਨਵੀਂ ਦਿੱਲੀ–ਅਯੁੱਧਿਆ ਵਿਚ ਸ਼੍ਰੀਰਾਮ ਮੰਦਰ ਦੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਭਾਰਤੀ ਰੇਲਵੇ ਖਾਣ-ਪਾਨ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) 25 ਜੁਲਾਈ ਤੋਂ ‘ਸ਼੍ਰੀਰਾਮਾਇਣ ਯਾਤਰਾ’ ਦੇ ਨਾਂ ਤੋਂ ਆਪਣੀ 5ਵੀਂ ਵਿਸ਼ੇਸ਼ ਟ੍ਰੇਨ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ। ਇਹ ਯਾਤਰਾ 22 ਜਨਵਰੀ, 2024 ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਲਈ ਆਯੋਜਿਤ ਸਮਾਰੋਹ ਤੋਂ ਬਾਅਦ ਤੋਂ ਸ਼ੁਰੂ ਹੋਈ ਲੜੀ ਦਾ ਹਿੱਸਾ ਹੈ।
ਆਈ. ਆਰ. ਸੀ. ਟੀ. ਸੀ. ਮੁਤਾਬਕ ‘ਸ਼੍ਰੀਰਾਮਾਇਣ ਯਾਤਰਾ’ 25 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿਚ ਭਗਵਾਨ ਰਾਮ ਨਾਲ ਜੁੜੇ 30 ਤੋਂ ਵੱਧ ਸਥਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਯਾਤਰਾ ਦੀ ਸ਼ੁਰੂਆਤ ਅਯੁੱਧਿਆ ਤੋਂ ਹੋਵੇਗੀ ਅਤੇ ਇਸ ਤੋਂ ਬਾਅਦ ਨੰਦੀਗ੍ਰਾਮ, ਸੀਤਾਮੜੀ, ਜਨਕਪੁਰ, ਬਕਸਰ, ਵਾਰਾਣਸੀ, ਪ੍ਰਯਾਗਰਾਜ, ਚਿਤਰਕੂਟ, ਨਾਸਿਕ, ਹੰਪੀ ਅਤੇ ਅਖੀਰ ਵਿਚ ਦੱਖਣ ਭਾਰਤ ਦੇ ਰਾਮੇਸ਼ਵਰਮ ਦੀਪ ਤੱਕ ਜਾਵੇਗੀ, ਜਿਸ ਤੋਂ ਬਾਅਦ ਇਹ ਯਾਤਰਾ ਦਿੱਲੀ ਪਰਤ ਕੇ ਖਤਮ ਹੋਵੇਗੀ।