ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)
Monday, Aug 15, 2022 - 08:18 AM (IST)
ਨਵੀਂ ਦਿੱਲੀ/ਇੰਟਰਨੈਸ਼ਨਲ ਡੈਸਕ (ਭਾਸ਼ਾ)- ਭਾਰਤ ਅੱਜ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਦੁਨੀਆ ਭਰ ਤੋਂ ਲੋਕ ਭਾਰਤ ਨੂੰ ਵਧਾਈ ਦੇ ਰਹੇ ਹਨ ਪਰ ਧਰਤੀ ਤੋਂ ਬਹੁਤ ਦੂਰ ਪੁਲਾੜ ਤੋਂ ਇੱਕ ਖ਼ਾਸ ਸੰਦੇਸ਼ ਆਇਆ ਹੈ। ਇਹ ਸੰਦੇਸ਼ ਇਟਲੀ ਦੀ ਪੁਲਾੜ ਯਾਤਰੀ ਸਾਮੰਥਾ ਕ੍ਰਿਸਟੋਫੋਰੇਟੀ ਨੇ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਭੇਜਿਆ ਹੈ। ਸਾਮੰਥਾ ਕ੍ਰਿਸਟੋਫੋਰੇਟੀ ਨੇ ਇਸ ਵਿਸ਼ੇਸ਼ ਮੌਕੇ ’ਤੇ ਦੇਸ਼ ਨੂੰ ਵਧਾਈ ਦਿੰਦੇ ਹੋਏ ਪੁਲਾੜ ਤੋਂ ਇਕ ਵੀਡੀਓ ਸੰਦੇਸ਼ ਭੇਜਿਆ ਹੈ।
ਇਹ ਵੀ ਪੜ੍ਹੋ: ਤਾਲਿਬਾਨ ਸ਼ਾਸਨ ਦਾ ਇਕ ਸਾਲ ਪੂਰਾ, ਅੱਜ ਹੋਵੇਗੀ ਸਰਕਾਰੀ ਛੁੱਟੀ
Thank you @NASA, @esa, and all the partners of the International Space Station👋 @Space_Station for the wishes on #AzadiKaAmritMahotsav 🇮🇳 pic.twitter.com/2r0xuwdSQ4
— ISRO (@isro) August 13, 2022
ਇੱਕ ਵੀਡੀਓ ਸੰਦੇਸ਼ ਵਿੱਚ ਪੁਲਾੜ ਯਾਤਰੀ ਸਾਮੰਥਾ ਕ੍ਰਿਸਟੋਫੋਰੇਟੀ ਨੇ ਕਿਹਾ ਕਿ ਭਾਰਤ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਵਧਾਈ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਦਹਾਕਿਆਂ ਤੋਂ ਅੰਤਰਰਾਸ਼ਟਰੀ ਏਜੰਸੀਆਂ ਨੇ ਕਈ ਪੁਲਾੜ ਅਤੇ ਵਿਗਿਆਨ ਮਿਸ਼ਨਾਂ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਕੰਮ ਕੀਤਾ ਹੈ।
ਇਹ ਵੀ ਪੜ੍ਹੋ: SCO ਅੱਤਵਾਦ-ਰੋਕੂ ਅਭਿਆਸ 'ਚ ਹਿੱਸਾ ਲੈਣ ਲਈ ਪਹਿਲੀ ਵਾਰ ਭਾਰਤ ਆਏਗੀ ਪਾਕਿਸਤਾਨੀ ਫੌਜ
ਕ੍ਰਿਸਟੋਫੋਰੇਟੀ ਯੂਰਪੀਅਨ ਸਪੇਸ ਏਜੰਸੀ (ਈ.ਐੱਸ.ਏ.) ਦੀ ਇੱਕ ਪੁਲਾੜ ਯਾਤਰੀ ਹੈ ਅਤੇ ਉਹ ਫਿਲਹਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ’ਤੇ ਹੈ। ਸਮੰਥਾ ਨੇ ਗਗਨਯਾਨ ਪ੍ਰੋਗਰਾਮ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ। ਇਸ ਵੀਡੀਓ ਨੂੰ ਇਸਰੋ ਦੇ ਅਧਿਕਾਰਤ ਟਵਿਟਰ ਹੈਂਡਲ 'ਤੇ ਸਾਂਝਾ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।