ਲੋਕ ਸਭਾ ''ਚ ਸਪੀਕਰ ਓਮ ਬਿਰਲਾ ਨੇ ਲਾਈ ਰਾਹੁਲ ਗਾਂਧੀ ਦੀ ਕਲਾਸ! ਦਿੱਤੀ ਇਹ ਨਸੀਹਤ

Thursday, Feb 03, 2022 - 01:37 PM (IST)

ਲੋਕ ਸਭਾ ''ਚ ਸਪੀਕਰ ਓਮ ਬਿਰਲਾ ਨੇ ਲਾਈ ਰਾਹੁਲ ਗਾਂਧੀ ਦੀ ਕਲਾਸ! ਦਿੱਤੀ ਇਹ ਨਸੀਹਤ

ਨਵੀਂ ਦਿੱਲੀ- ਸੰਸਦ ਦੇ ਬਜਟ ਸੈਸ਼ਨ ਦੌਰਾਨ ਬੁੱਧਵਾਰ ਨੂੰ ਰਾਹੁਲ ਗਾਂਧੀ ਲੋਕ ਸਭਾ 'ਚ ਜੰਮ ਕੇ ਵਰ੍ਹੇ। ਇਸ ਦੌਰਾਨ ਰਾਹੁਲ ਨੇ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ। ਹਾਲਾਂਕਿ ਇਸ ਵਿਚ ਸਪੀਕਰ ਓਮ ਬਿਰਲਾ ਨੇ ਰਾਹੁਲ ਦੀ ਕਲਾਸ ਵੀ ਲਗਾ ਦਿੱਤੀ। ਇਸ ਦਾ ਇਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਿਹਾ ਹੈ। ਦਰਅਸਲ ਓਮ ਬਿਰਲਾ ਨੇ ਰਾਹੁਲ ਨੂੰ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕਰਨ ਲਈ ਨਸੀਹਤ ਦੇ ਦਿੱਤੀ। ਰਾਹੁਲ ਜਦੋਂ ਆਪਣਾ ਭਾਸ਼ਣ ਲੋਕ ਸਭਾ 'ਚ ਦੇ ਰਹੇ ਸਨ, ਉਦੋਂ ਇਸ ਵਿਚ ਹੋਰ ਸੱਤਾ ਪੱਖ ਦੇ ਸੰਸਦ ਮੈਂਬਰ ਵਿਚ ਬੋਲ ਰਹੇ ਸਨ। ਰਾਹੁਲ ਦੇ ਭਾਸ਼ਣ ਦਰਮਿਆਨ ਭਾਜਪਾ ਸੰਸਦ ਮੈਂਬਰ ਕਮਲੇਸ਼ ਪਾਸਵਾਨ ਖੜ੍ਹੇ ਹੋ ਕੇ ਕੁਝ ਬੋਲਣ ਲੱਗੇ। ਇਸ 'ਤੇ ਰਾਹੁਲ ਨੇ ਸਪੀਕਰ ਨੂੰ ਕਿਹਾ ਕਿ ਮੈਂ ਲੋਕਤੰਤਰੀ ਵਿਅਕਤੀ ਹਾਂ ਅਤੇ ਮੈਂ ਉਨ੍ਹਾਂ ਨੂੰ ਬੋਲਣ ਦੀ ਮਨਜ਼ੂਰੀ ਦਿੰਦਾ ਹਾਂ। ਇਸ 'ਤੇ ਤੁਰੰਤ ਓਮ ਬਿਰਲਾ ਨੇ ਰਾਹੁਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਤੁਸੀਂ ਕਿਸੇ ਨੂੰ ਮਨਜ਼ੂਰੀ ਨਹੀਂ ਦੇ ਸਕਦੇ, ਇਹ ਅਧਿਕਾਰ ਮੇਰਾ ਹੈ।

 

ਦੱਸਣਯੋਗ ਹੈ ਕਿ ਰਾਹੁਲ ਨੇ ਆਪਣੇ ਭਾਸ਼ਣ 'ਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਦੇਸ਼ ਨੂੰ 'ਸ਼ਹੰਸ਼ਾਹ' ਦੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਸਰਕਾਰ ਦੀ ਨੀਤੀਆਂ ਕਾਰਨ ਅੱਜ ਦੇਸ਼ ਅੰਦਰੂਨੀ ਅਤੇ ਬਾਹਰੀ ਮੋਰਚਿਆਂ 'ਤੇ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਕਾਰਨ ਹੀ ਅੱਜ ਚੀਨ ਅਤੇ ਪਾਕਿਸਤਾਨ ਇਕੱਠੇ ਆ ਗਏ ਹਨ। ਰਾਹੁਲ ਨੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ 'ਚ 2 ਹਿੰਦੁਸਤਾਨ ਬਣ ਗਏ ਹਨ, ਜਿਨ੍ਹਾਂ 'ਚੋਂ ਇਕ ਅਮੀਰਾਂ ਅਤੇ ਦੂਜਾ ਗਰੀਬਾਂ ਲਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News