ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਅਹਿਮ ਐਲਾਨ

Wednesday, Apr 28, 2021 - 02:29 AM (IST)

ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਅਹਿਮ ਐਲਾਨ

ਨਵੀਂ ਦਿੱਲੀ/ਮੈਡ੍ਰਿਡ - ਭਾਰਤ ਵਿਚ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਕਈ ਮੁਲਕਾਂ ਵੱਲੋਂ ਫਲਾਈਟਾਂ 'ਤੇ ਬੈਨ ਲਾ ਦਿੱਤਾ ਗਿਆ ਹੈ। ਉਥੇ ਹੀ ਕੋਰੋਨਾ ਮਹਾਮਾਰੀ ਕਾਰਣ ਹਰ ਦਿਨ ਵੱਧਦੀ ਪ੍ਰਭਾਵਿਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨ ਦਾ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਸਪੇਨ ਸਰਕਾਰ ਦੇ ਬੁਲਾਰੇ ਮਾਰਿਆ ਯੀਸ਼ੂ ਨੇ ਦਿੱਤੀ।

ਇਹ ਵੀ ਪੜ੍ਹੋ - ਭਾਰਤ ਨੂੰ ਹੁਣ ਅਸੀਂ ਹੋਰ ਕੋਰੋਨਾ ਦੇ ਟੀਕੇ ਨਹੀਂ ਭੇਜ ਸਕਦੇ : UK

ਬੁਲਾਰੇ ਨੇ ਆਖਿਆ ਕਿ ਇਹ ਉਪਾਅ, ਜੋ ਬੁੱਧਵਾਰ ਤੋਂ ਪ੍ਰਭਾਵੀ ਹੋਵੇਗਾ, ਉਹ ਤੀਜੇ ਮੁਲਕਾਂ ਤੋਂ ਯਾਤਰਾ ਕਰਨ ਵਾਲੇ ਲੋਕਾਂ 'ਤੇ ਲਾਗੂ ਹੋਣਗੇ ਕਿਉਂਕਿ ਭਾਰਤ ਅਤੇ ਸਪੇਨ ਦਰਮਿਆਨ ਕੋਈ ਸਿੱਧੀ ਉਡਾਣ ਨਹੀਂ ਹੈ। ਸਪੇਨ ਨੇ ਮੰਗਲਵਾਰ ਨੂੰ ਆਖਿਆ ਕਿ ਉਹ ਮੁਲਕ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਰੂਸ ਦੀ Sputnik-V ਕੋਰੋਨਾ ਵੈਕਸੀਨ ਵੀ 1 ਮਈ ਨੂੰ ਪਹੁੰਚ ਜਾਵੇਗੀ ਭਾਰਤ, ਇਨ੍ਹਾਂ ਲੋਕਾਂ ਨੂੰ ਲਾਈ ਜਾਵੇਗੀ

ਬੁਲਾਰੇ ਨੇ ਇਕ ਹਫਤਾਵਾਰੀ ਕੈਬਨਿਟ ਬੈਠਕ ਤੋਂ ਬਾਅਦ ਇਕ ਪੱਤਰਕਾਰਾਂ ਸੰਮੇਲਨ ਵਿਚ ਇਹ ਜਾਣਕਾਰੀ ਦਿੱਤੀ। ਸਪੇਨ ਨੇ ਬ੍ਰਾਜ਼ੀਲ, ਪੇਰੂ ਅਤੇ ਕੋਲੰਬੀਆ ਦੇ ਨਾਲ-ਨਾਲ ਦੱਖਣੀ ਅਫਰੀਕਾ ਅਤੇ ਮੋਜ਼ਾਬਿੰਕ ਸਣੇ ਅਫਰੀਕਾ ਦੇ 9 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। ਇਸ ਵਿਚਾਲੇ ਵਿਦੇਸ਼ ਮੰਤਰੀ ਅਰੰਚਾ ਗੋਂਜਾਲੇਜ ਨੇ ਐਲਾਨ ਕੀਤਾ ਕਿ ਸਪੇਨ ਇਸ ਹਫਤੇ ਬਾਅਦ ਵਿਚ ਭਾਰਤ ਨੂੰ ਕੋਵਿਡ-19 ਦੀ ਲਾਗ ਵਿਚ ਵਾਧੇ ਨਾਲ ਨਜਿੱਠਣ ਵਿਚ ਮਦਦ ਕਰਨ ਲਈ 7 ਟਨ ਤੋਂ ਵਧ ਮੈਡੀਕਲ ਸਹਾਇਤਾ ਭੇਜੇਗਾ।

ਇਹ ਵੀ ਪੜ੍ਹੋ - ਫਲਾਈਟ 'ਚ ਬੈਠਣ ਤੋਂ ਪਹਿਲਾਂ ਸਭ ਦੀ ਰਿਪੋਰਟ ਸੀ ਨੈਗੇਟਿਵ, ਲੈਂਡਿੰਗ ਤੋਂ ਬਾਅਦ 52 ਹੋਏ ਕੋਰੋਨਾ ਪਾਜ਼ੇਟਿਵ


author

Khushdeep Jassi

Content Editor

Related News