ਪੁਲਾੜ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ, ਜਾਣੋ ਖ਼ਰਚੇ ਤੋਂ ਲੈ ਕੇ...

Sunday, Aug 10, 2025 - 01:12 PM (IST)

ਪੁਲਾੜ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਮਤਲਬ ਦੀ ਹੈ ਇਹ ਖ਼ਬਰ, ਜਾਣੋ ਖ਼ਰਚੇ ਤੋਂ ਲੈ ਕੇ...

ਨੈਸ਼ਨਲ ਡੈਸਕ : ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਉਹ ਨਵੀਂ ਤੋਂ ਨਵੀਂ ਜਗ੍ਹਾਂ 'ਤੇ ਜਾਣਾ ਪਸੰਦ ਕਰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਪੁਲਾੜ 'ਤੇ ਜਾਣ ਦੀ ਯਾਤਰਾ ਕਰਨ ਦਾ ਸੁਫ਼ਨਾ ਦੇਖਦੇ ਹਨ। ਦੱਸ ਦੇਈਏ ਕਿ ਪੁਲਾੜ ਯਾਤਰਾ, ਜਿਸਨੂੰ ਪੁਲਾੜ ਸੈਰ-ਸਪਾਟਾ ਵੀ ਕਿਹਾ ਜਾਂਦਾ ਹੈ, ਹੁਣ ਇੱਕ ਸੁਫ਼ਨਾ ਨਹੀਂ ਰਿਹਾ ਸਗੋਂ ਇੱਕ ਹਕੀਕਤ ਬਣ ਗਿਆ ਹੈ। ਯਾਨੀ ਕਿ ਹੁਣ ਜੇਕਰ ਕੋਈ ਪੁਲਾੜ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਹਾਲਾਂਕਿ, ਇਹ ਇੱਕ ਬਹੁਤ ਮਹਿੰਗਾ ਅਤੇ ਦਿਲਚਸਪ ਅਨੁਭਵ ਹੈ। ਇਸ ਲਈ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪਵੇਗਾ ਅਤੇ ਪੈਸੇ ਖਰਚ ਕਰਨੇ ਪੈਣਗੇ। ਪੁਲਾੜ ਦੀ ਯਾਤਰਾ ਕਰਨ ਲਈ ਕਿੰਨਾ ਖ਼ਰਚਾ ਆਉਂਦਾ ਹੈ ਅਤੇ ਇਸਦੀ ਪ੍ਰਕਿਰਿਆ ਕੀ ਹੈ, ਦੇ ਬਾਰੇ ਆਓ ਜਾਣਦੇ ਹਾਂ...

ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ

PunjabKesari

ਕਿੰਨਾ ਆਉਂਦਾ ਖ਼ਰਚ?
ਪੁਲਾੜ ਸੈਰ-ਸਪਾਟੇ ਲਈ ਵੱਖ-ਵੱਖ ਕੰਪਨੀਆਂ ਦੀ ਲਾਗਤ ਵੱਖੋ-ਵੱਖਰੀ ਹੁੰਦੀ ਹੈ:

. ਵਰਜਿਨ ਗੈਲੈਕਟਿਕ: ਰਿਚਰਡ ਬ੍ਰੈਨਸਨ ਦੀ ਇਸ ਕੰਪਨੀ ਨਾਲ ਯਾਤਰਾ ਕਰਨ ਦੀ ਅਨੁਮਾਨਤ ਲਾਗਤ ਪ੍ਰਤੀ ਵਿਅਕਤੀ ਲਗਭਗ ₹3.75 ਕਰੋੜ ਹੈ।
. ਬਲੂ ਓਰਿਜਿਨ: ਐਮਾਜ਼ਾਨ ਦੇ ਮਾਲਕ ਜੈਫ ਬੇਜੋਸ ਦੀ ਕੰਪਨੀ ਬਲੂ ਓਰਿਜਿਨ 11 ਮਿੰਟ ਦੀ ਪੁਲਾੜ ਯਾਤਰਾ ਲਈ ਲਗਭਗ ₹1.15 ਕਰੋੜ ਲੈਂਦੀ ਹੈ।
. ਸਪੇਸਐਕਸ: ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੇ ਕਰੂ ਡਰੈਗਨ ਪੁਲਾੜ ਯਾਨ 'ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੀ 8-14 ਦਿਨਾਂ ਦੀ ਯਾਤਰਾ ਦਾ ਖ਼ਰਚ ਪ੍ਰਤੀ ਯਾਤਰੀ ₹172 ਤੋਂ ₹215 ਕਰੋੜ ਦੇ ਵਿਚਕਾਰ ਹੋ ਸਕਦਾ ਹੈ। 

ਪੜ੍ਹੋ ਇਹ ਵੀ - ਵਿਧਾਇਕਾਂ ਦੀਆਂ ਲੱਗੀਆਂ ਮੌਜਾਂ: ਹਰ ਮਹੀਨੇ ਘੁੰਮਣ-ਫਿਰਨ ਲਈ ਮਿਲਣਗੇ ਇੰਨੇ ਪੈਸੇ

PunjabKesari

ਸਖ਼ਤ ਨਿਯਮਾਂ ਅਤੇ ਪ੍ਰਕਿਰਿਆਵਾਂ 
ਤੁਸੀਂ ਸਿਰਫ਼ ਪੈਸੇ ਖ਼ਰਚ ਕਰਕੇ ਪੁਲਾੜ ਦੀ ਯਾਤਰਾ ਨਹੀਂ ਕਰ ਸਕਦੇ। ਇਸ ਲਈ ਬਹੁਤ ਸਾਰੇ ਸਖ਼ਤ ਨਿਯਮਾਂ ਅਤੇ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ।

. ਮੈਡੀਕਲ ਟੈਸਟ: ਪੁਲਾੜ ਦੀ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਇੱਕ ਸਖ਼ਤ ਮੈਡੀਕਲ ਟੈਸਟ ਕਰਵਾਉਣਾ ਪੈਂਦਾ ਹੈ ਕਿ ਉਹ ਯਾਤਰਾ ਲਈ ਸਰੀਰਕ ਤੌਰ 'ਤੇ ਤੰਦਰੁਸਤ ਹੈ ਵੀ ਜਾਂ ਨਹੀਂ।
. ਸਖ਼ਤ ਸਿਖਲਾਈ: ਚੋਣ ਤੋਂ ਬਾਅਦ ਵਿਅਕਤੀ ਨੂੰ ਪੁਲਾੜ ਦੀ ਯਾਤਰਾ ਨਾਲ ਸਬੰਧਤ ਸਾਰੀ ਲੋੜੀਂਦੀ ਸਿਖਲਾਈ ਦਿੱਤੀ ਜਾਂਦੀ ਹੈ।
. ਸਫਲ ਪ੍ਰਕਿਰਿਆ: ਜਦੋਂ ਕੋਈ ਵਿਅਕਤੀ ਇਹਨਾਂ ਸਾਰੀਆਂ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਪੂਰਾ ਕਰਦਾ ਹੈ, ਤਾਂ ਹੀ ਉਸਨੂੰ ਪੁਲਾੜ ਵਿੱਚ ਜਾਣ ਦੀ ਆਗਿਆ ਮਿਲਦੀ ਹੈ।

ਪੜ੍ਹੋ ਇਹ ਵੀ -  ਲੋਕਾਂ ਨੂੰ ਵੱਡਾ ਝਟਕਾ: ਸਰਕਾਰ ਨੇ ਕਰੋੜਾਂ ਦੀ ਗਿਣਤੀ 'ਚ ਬੰਦ ਕੀਤੇ LPG ਗੈਸ ਕਨੈਕਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News