ਸਪਾ ਸੈਂਟਰ ''ਚ ਪੁਲਸ ਨੇ ਮਾਰਿਆ ਛਾਪਾ, ਫੜੀਆਂ ਗਈਆਂ ਥਾਈਲੈਂਡ ਦੀਆਂ 6 ਕੁੜੀਆਂ
Tuesday, Apr 22, 2025 - 11:57 AM (IST)

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪੁਲਸ ਨੇ ਇਕ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ। ਪੁਲਸ ਨੇ ਜਦੋਂ ਸਪਾ ਸੈਂਟਰ 'ਤੇ ਛਾਪਾ ਮਾਰਿਆ ਤਾਂ ਉੱਥੇ ਥਾਈਲੈਂਡ ਦੀਆਂ 6 ਕੁੜੀਆਂ ਕੰਮ ਕਰਦੀਆਂ ਹੋਈਆਂ ਮਿਲੀਆਂ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਸਾਰੀਆਂ ਕੁੜੀਆਂ ਬਿਨਾਂ ਜਾਇਜ਼ ਵਰਕ ਵੀਜ਼ੇ ਦੇ ਭਾਰਤ 'ਚ ਕੰਮ ਕਰ ਰਹੀਆਂ ਸਨ। ਐਤਵਾਰ ਨੂੰ ਪੁਲਸ ਨੇ ਲਖਨਊ ਦੇ ਇਕ ਸਪਾ ਸੈਂਟਰ 'ਚ ਛਾਪਾ ਮਾਰਿਆ। ਇਸ ਦੌਰਾਨ ਥਾਈਲੈਂਡ ਦੀਆਂ 6 ਕੁੜੀਆਂ ਉੱਥੇ ਕੰਮ ਕਰਦੀਆਂ ਹੋਈਆਂ ਮਿਲੀਆਂ। ਜਦੋਂ ਉਨ੍ਹਾਂ ਤੋਂ ਜ਼ਰੂਰੀ ਦਸਤਾਵੇਜ਼ ਮੰਗੇ ਗਏ ਤਾਂ ਕੋਈ ਵੀ ਜਾਇਜ਼ ਵੀਜ਼ਾ ਨਹੀਂ ਦਿਖਾ ਸਕੀ। ਇਸ ਤੋਂ ਬਾਅਦ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ।
ਸਪਾ ਸੈਂਟਰ ਦੀ ਮਾਲਕਣ ਛਾਪੇ ਦੇ ਸਮੇਂ ਉੱਥੇ ਮੌਜੂਦ ਨਹੀਂ ਸੀ। ਪੁਲਸ ਨੇ ਦੱਸਿਆ ਕਿ ਉਹ ਵਾਰਾਣਸੀ ਦੀ ਰਹਿਣ ਵਾਲੀ ਹੈ ਅਤੇ ਇੱਥੇ ਆਉਂਦੀ-ਜਾਂਦੀ ਰਹਿੰਦੀ ਹੈ। ਨਾਲ ਹੀ ਸਪਾ ਸੈਂਟਰ ਦੇ ਮੈਨੇਜਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿਦੇਸ਼ੀ ਕੁੜੀਆਂ ਦੇ ਰਹਿਣ ਦਾ ਕੋਈ ਵੀ ਜਾਇਜ਼ ਦਸਤਾਵੇਜ਼ ਜਿਵੇਂ ਫਾਰਮ-ਸੀ ਜਾਂ ਰੈਂਟ ਏਗ੍ਰੀਮੈਂਟ ਉਪਲਬਧ ਨਹੀਂ ਸਨ। ਸਪਾ ਸੈਂਟਰ ਦੀ ਮਾਲਕਣ ਸਿਮਰਨ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਵਿਦੇਸ਼ੀ ਕੁੜੀਆਂ ਨੂੰ ਬਿਨਾਂ ਰੈਂਟ ਏਗ੍ਰੀਮੈਂਟ ਦੇ ਰੱਖਿਆ ਅਤੇ ਬਿਨਾਂ ਵੀਜ਼ੇ ਦੇ ਸਪਾ ਸੈਂਟਰ 'ਚ ਕੰਮ ਕਰਵਾਇਆ। ਇਕ ਕੁੜੀ ਨੇ ਦੱਸਿਆ ਕਿ ਉਸ ਨੂੰ ਰਹਿਣ ਅਤੇ ਕੰਮ ਕਰਨ ਨਾਲ ਜੁੜਿਆ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਦਿੱਤਾ ਗਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੰਬੰਧਤ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8