SP ਬੇਟੇ ਨੇ ASI ਮਾਂ ਨੂੰ ਕੀਤਾ ਸੈਲਿਊਟ, ਤਸਵੀਰ ਵੇਖ ਕੇ ਲੋਕਾਂ ਨੇ ਮਾਂ ਨੂੰ ਕਿਹਾ- ‘ਸਲਾਮ’

Thursday, Aug 19, 2021 - 04:24 PM (IST)

SP ਬੇਟੇ ਨੇ ASI ਮਾਂ ਨੂੰ ਕੀਤਾ ਸੈਲਿਊਟ, ਤਸਵੀਰ ਵੇਖ ਕੇ ਲੋਕਾਂ ਨੇ ਮਾਂ ਨੂੰ ਕਿਹਾ- ‘ਸਲਾਮ’

ਨਵੀਂ ਦਿੱਲੀ— ਜਦੋਂ ਬੇਟਾ ਕੋਈ ਵੱਡਾ ਅਤੇ ਚੰਗਾ ਕੰਮ ਕਰਦਾ ਹੈ, ਤਾਂ ਹਰ ਮਾਂ ਨੂੰ ਆਪਣੇ ਬੇਟੇ ’ਤੇ ਸਭ ਤੋਂ ਜ਼ਿਆਦਾ ਮਾਣ ਹੁੰਦਾ ਹੈ। ਇਕ ਮਾਂ ਆਪਣੇ ਬੱਚਿਆਂ ਨੂੰ ਖ਼ੁਦ ਤੋਂ ਵੀ ਅੱਗੇ ਵੱਧਦੇ ਵੇਖਦੀ ਹੈ ਤਾਂ ਉਹ ਜਿੱਤ ਜਾਂਦੀ ਹੈ। ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਮਾਂ ਅਤੇ ਸੁੁਪਰਡੈਂਟ ਆਫ਼ ਪੁਲਸ (ਐੱਸ. ਪੀ.) ਬੇਟੇ ਦੀ ਕਹਾਣੀ ਦੁਨੀਆ ਦੇ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਦੋਹਾਂ ਦੀ ਇਕ ਤਸਵੀਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਐੱਸ. ਪੀ. ਬੇਟਾ ਅਤੇ ਏ. ਐੱਸ. ਆਈ. ਮਾਂ ਦੋਵੇਂ ਇਕ-ਦੂਜੇ ਨੂੰ ਸੈਲਿਊਟ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਆਪਣੇ ਆਪ ਵਿਚ ਹਜ਼ਾਰਾਂ ਸ਼ਬਦਾਂ ਨੂੰ ਬਿਆਨ ਕਰਦੀ ਹੈ। 

PunjabKesari

ਵਾਇਰਲ ਹੋ ਰਹੀ ਮਾਂ ਅਤੇ ਬੇਟੇ ਦੀ ਇਹ ਤਸਵੀਰ ਦੁਨੀਆ ਦੇ ਸਾਹਮਣੇ ਇਸ ਸੱਚ ਨੂੰ ਸਾਬਤ ਕਰ ਰਹੀ ਹੈ ਕਿ ਇਕ ਮਾਂ ਆਪਣੇ ਬੇਟੇ ਲਈ ਕਿੰਨੇ ਬਲੀਦਾਨ ਦਿੰਦੀ ਹੈ ਅਤੇ ਚਾਹੁੰਦੀ ਹੈ ਕਿ ਉਸ ਦਾ ਬੇਟਾ ਅਜਿਹੀ ਥਾਂ ਅਤੇ ਉੱਚਾਈ ’ਤੇ ਪਹੁੰਚੇ, ਜਿੱਥੋਂ ਉਸ ਨੂੰ ਵੇਖ ਕੇ ਹਰ ਕੋਈ ਉਸ ਵਰਗਾ ਬਣਨ ਦੀ ਖ਼ਾਹਿਸ਼ ਰੱਖੇ। ਸੋਸ਼ਲ ਮੀਡੀਆ ’ਤੇ ਇਸ ਤਸਵੀਰ ਨੂੰ ਗੁਜਰਾਤ ਲੋਕ ਸੇਵਾ ਆਯੋਗ (ਕਮਿਸ਼ਨ) ਦੇ ਚੇਅਰਮੈਨ ਦਿਨੇਸ਼ ਦਾਸਾ ਨੇ ਟਵਿੱਟਰ ’ਤੇ ਸ਼ੇਅਰ ਕੀਤੀ ਹੈ। 

PunjabKesari

ਟਵਿੱਟਰ ’ਤੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿਨੇਸ਼ ਨੇ ਕੈਪਸ਼ਨ ’ਚ ਲਿਖਿਆ ਕਿ ਇਕ ਏ. ਐੱਸ. ਆਈ. ਮਾਂ ਲਈ ਸਭ ਤੋਂ ਤਸੱਲੀਬਖ਼ਸ਼ ਪਲ ਕੀ ਹੋ ਸਕਦਾ ਹੈ ਕਿ ਜਦੋਂ ਉਸ ਦਾ ਐੱਸ. ਪੀ. ਬੇਟਾ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਸਾਲਾਂ ਦੀ ਵਚਨਬੱਧਤਾ ਅਤੇ ਪਿਆਰ ਨਾਲ ਸਮਰਪਿਤ ਮਮਤਾ ਦੇ ਪ੍ਰਤੀ ਪ੍ਰੇਮ ਨਾਲ ਸਲਾਮੀ ਦੇ ਰਿਹਾ ਹੈ। ਦੱਸ ਦੇਈਏ ਕਿ ਇਸ ਤਸਵੀਰ ’ਚ ਐੱਸ. ਪੀ. ਵਿਸ਼ਾਲ ਨਜ਼ਰ ਆ ਰਹੇ ਹਨ ਅਤੇ ਉਹ ਆਪਣੀ ਏ. ਐੱਸ. ਆਈ. ਮਾਂ ਨੂੰ ਸੈਲਿਊਟ ਕਰ ਰਹੇ ਹਨ। ਮਾਂ ਉਨ੍ਹਾਂ ਨੂੰ ਸੈਲਿਊਟ ਕਰ ਰਹੀ ਹੈ।


author

Tanu

Content Editor

Related News