ਵੱਡੀ ਖ਼ਬਰ ; SP ਦਫ਼ਤਰ ਦਾ ਹੈੱਡ ਕਲਰਕ ਗ੍ਰਿਫ਼ਤਾਰ ! ਮਹਿਲਾ ਕਾਂਸਟੇਬਲ ਖ਼ਿਲਾਫ਼ ਵੀ ਹੋ ਗਈ FIR
Saturday, Jul 26, 2025 - 03:48 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟਰਾਂਸਫਰ ਦੇ ਬਦਲੇ ਇਕ ਕਾਂਸਟੇਬਲ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਕੋਲਹਾਪੁਰ ਸੁਪਰਡੈਂਟ ਦਫ਼ਤਰ 'ਚ ਤਾਇਨਾਤ ਹੈੱਡ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਮਹਿਲਾ ਕਾਂਸਟੇਬਲ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਸ਼ਾਹੂਪੁਰੀ ਪੁਲਸ ਮੁਤਾਬਕ ਸ਼ਹਿਰ ਦੇ ਕਸਬਾ ਬਾਵੜਾ ਇਲਾਕੇ 'ਚ ਸਥਿਤ ਪੁਲਸ ਸੁਪਰਡੈਂਟ ਦਫ਼ਤਰ 'ਚ ਤਾਇਨਾਤ ਹੈੱਡ ਕਲਰਕ ਸੰਤੋਸ਼ ਮਾਰੁਤੀ ਪਨਕਰ ਨੇ ਅੰਤਰ-ਜ਼ਿਲ੍ਹਾ ਟਰਾਂਸਫਰ ਲਈ 23 ਜੁਲਾਈ ਨੂੰ ਰਿਤੇਸ਼ ਮਨੋਹਰ ਧਹਿਲੇ ਨਾਂ ਦੇ ਇਕ ਕਾਂਸਟੇਬਲ ਤੋਂ 30 ਹਜ਼ਾਰ ਰੁਪਏ ਰਿਸ਼ਵਤ ਲਈ ਸੀ, ਜੋ ਉਸ ਨੇ ਆਨਲਾਈਨ ਆਪਣੇ ਖਾਤੇ 'ਚ ਟਰਾਂਸਫਰ ਕਰਵਾਈ ਸੀ।
ਇਹ ਵੀ ਪੜ੍ਹੋ- ਵਿਆਹ ਹੀ ਨਹੀਂ, ਹੁਣ ਮੰਗਣੀ ਨੂੰ ਲੈ ਕੇ ਵੀ ਜਾਰੀ ਹੋਇਆ ਨਵਾਂ ਫ਼ਰਮਾਨ ! ਕੈਬਨਿਟ ਨੇ ਦਿੱਤੀ ਮਨਜ਼ੂਰੀ
ਧਹਿਲੇ ਨੇ ਦੱਸਿਆ ਕਿ ਇਸ ਘਟਨਾ ਦੀ ਮਾਸਟਰਮਾਈਂਡ ਮਹਿਲਾ ਕਾਂਸਟੇਬਲ ਧਨਸ਼੍ਰੀ ਉਦੈ ਜਗਤਾਪ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੈੱਡ ਕਲਰਕ ਪਨਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਆਰੰਭ ਦਿੱਤੀ ਹੈ ਤੇ ਇਸ ਮਾਮਲੇ 'ਚ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e