ਸਪਾ ਵਿਧਾਇਕ ਜ਼ਾਹਿਦ ਜਮਾਲ ਬੇਗ ਨੇ ਭਦੋਹੀ ਅਦਾਲਤ ’ਚ ਕੀਤਾ ਆਤਮ-ਸਮਰਪਣ

Thursday, Sep 19, 2024 - 09:08 PM (IST)

ਸਪਾ ਵਿਧਾਇਕ ਜ਼ਾਹਿਦ ਜਮਾਲ ਬੇਗ ਨੇ ਭਦੋਹੀ ਅਦਾਲਤ ’ਚ ਕੀਤਾ ਆਤਮ-ਸਮਰਪਣ

ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਜ਼ਾਹਿਦ ਜਮਾਲ ਬੇਗ ਨੇ ਨੌਕਰਾਣੀ ਦੀ ਖੁਦਕੁਸ਼ੀ ਦੇ ਮਾਮਲੇ ’ਚ ਸੀ.ਜੇ.ਐੱਮ ਕੋਰਟ ’ਚ ਆਤਮ-ਸਮਰਪਣ ਕਰ ਦਿੱਤਾ ਹੈ। ਭਦੋਹੀ ਪੁਲਸ ਸਪਾ ਵਿਧਾਇਕ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ।

ਇਕ ਦਿਨ ਪਹਿਲਾਂ ਹੀ ਸਪਾ ਵਿਧਾਇਕ ਜ਼ਾਹਿਦ ਜਮਾਲ ਬੇਗ ਦੇ ਬੇਟੇ ਜਈਮ ਬੇਗ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਵਿਧਾਇਕ ਤੇ ਉਸ ਦੀ ਪਤਨੀ ਫਰਾਰ ਹੋ ਗਏ ਸਨ। ਇਨ੍ਹਾਂ ਸਾਰਿਆਂ ’ਤੇ ਨਾਬਾਲਗ ਨੌਕਰਾਣੀ ਨਾਲ ਕੁੱਟਮਾਰ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲੱਗੇ ਹਨ।

ਇਹ ਘਟਨਾ 9 ਸਤੰਬਰ ਨੂੰ ਹੋਈ ਸੀ, ਜਦੋਂ ਨਾਬਾਲਗ ਨੌਕਰਾਣੀ ਵਿਧਾਇਕ ਦੇ ਘਰ ਦੇ ਸਟੋਰ ਰੂਮ ’ਚ ਲਟਕਦੀ ਹੋਈ ਮਿਲੀ ਸੀ । ਪੁਲਸ ਨੇ ਸਪਾ ਵਿਧਾਇਕ ਜ਼ਾਹਿਦ ਜਮਾਲ ਬੇਗ ਅਤੇ ਉਸਦੀ ਪਤਨੀ ਦੇ ਵਿਰੁੱਧ ਕਤਲ ਲਈ ਉਕਸਾਉਣ, ਬੱਚਿਆਂ ਦੀ ਸਮੱਗਲਿੰਗ ਅਤੇ ਬੰਧੂਆ ਮਜ਼ਦੂਰੀ ਵਰਗੇ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।


author

Rakesh

Content Editor

Related News