ਸਪਾ ਜ਼ਿਲਾ ਪ੍ਰਧਾਨ ਦੀ 1.25 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ
Thursday, Sep 25, 2025 - 09:36 PM (IST)

ਪ੍ਰਤਾਪਗੜ੍ਹ (ਉੱ. ਪ੍ਰ.), (ਭਾਸ਼ਾ)- ਜ਼ਿਲਾ ਮੈਜਿਸਟ੍ਰੇਟ ਸ਼ਿਵਸਹਾਏ ਅਵਸਥੀ ਦੀ ਅਦਾਲਤ ਨੇ ਗੈਂਗਸਟਰ ਐਕਟ ਤਹਿਤ ਜੇਲ ਵਿਚ ਬੰਦ ਸਮਾਜਵਾਦੀ ਪਾਰਟੀ (ਸਪਾ) ਦੇ ਜ਼ਿਲਾ ਪ੍ਰਧਾਨ ਛਵੀਨਾਥ ਯਾਦਵ ਦੀ 1.25 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ।
ਵਧੀਕ ਪੁਲਸ ਸੁਪਰਡੈਂਟ (ਪੱਛਮੀ) ਬ੍ਰਿਜਨੰਦਨ ਰਾਏ ਨੇ ਦੱਸਿਆ ਕਿ ਗੈਂਗਸਟਰ ਐਕਟ ਤਹਿਤ ਦੋਸ਼ੀ ਛਵੀਨਾਥ ਯਾਦਵ ਦੀ ਗੈਰ-ਕਾਨੂੰਨੀ ਸਰੋਤਾਂ ਰਾਹੀਂ ਪ੍ਰਾਪਤ ਕੀਤੀ ਚੱਲ ਅਤੇ ਅਚੱਲ 1.25 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਿਲਾ ਮੈਜਿਸਟ੍ਰੇਟ ਕੋਰਟ ਨੇ ਤੁਰੰਤ ਜ਼ਬਤ ਕਰਨ ਦਾ ਬੁੱਧਵਾਰ ਨੂੰ ਹੁਕਮ ਦਿੱਤਾ। ਦੋਸ਼ੀ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਗੰਭੀਰ ਅਪਰਾਧਾਂ ਦੇ 43 ਮਾਮਲੇ ਦਰਜ ਹਨ। ਮੌਜੂਦਾ ਸਮੇਂ ਛਵੀਨਾਥ ਯਾਦਵ ਜੇਲ ਵਿਚ ਹਿਰਾਸਤ ਵਿਚ ਲਿਆ ਗਿਆ ਹੈ।